ਹਿੰਸਕ ਅਤੇ ਗ੍ਰਾਫ਼ਿਕ ਸਮੱਗਰੀ

ਨੀਤੀ ਦਾ ਵਰਣਨ

ਬਦਲਾਵ ਦਾ ਲੌਗ
ਨੀਤੀ ਦਾ ਮੂਲ ਕਾਰਨ
ਅਸੀਂ ਸਮਝਦੇ ਹਾਂ ਕਿ ਗ੍ਰਾਫ਼ਿਕ ਅਤੇ ਹਿੰਸਕ ਚਿੱਤਰਨ ਪ੍ਰਤੀ ਲੋਕਾਂ ਦੀ ਵੱਖਰੀ ਸੰਵੇਦਨਸ਼ੀਲਤਾ ਹੈ। ਯੂਜ਼ਰ ਨੂੰ ਅਜਿਹੀ ਸਮੱਗਰੀ ਤੋਂ ਬਚਾਉਣ ਲਈ, ਅਸੀਂ ਸਭ ਤੋਂ ਜ਼ਿਆਦਾ ਇਤਰਾਜ਼ਯੋਗ ਸਮੱਗਰੀ ਨੂੰ ਹਟਾਉਂਦੇ ਹਾਂ ਅਤੇ ਹੋਰ ਦੂਜੀ ਤਰ੍ਹਾਂ ਦੀ ਸਮੱਗਰੀ 'ਤੇ ਚਿਤਾਵਨੀ ਲੇਬਲ ਜੋੜਦੇ ਹਾਂ ਤਾਂ ਜੋ ਕਲਿੱਕ ਕਰਨ ਤੋਂ ਪਹਿਲਾਂ ਲੋਕ ਜਾਣ ਸਕਣ ਕਿ ਇਹ ਸੰਵੇਦਨਸ਼ੀਲ ਹੋ ਸਕਦੀ ਹੈ। ਅਸੀਂ ਛੋਟੀ ਉਮਰ ਦੇ ਯੂਜ਼ਰਾਂ ਲਈ ਅਜਿਹੀ ਸਮੱਗਰੀ ਦੇਖਣ ਦੀ ਯੋਗਤਾ ਨੂੰ ਸੀਮਿਤ ਕਰਦੇ ਹਾਂ ਜੋ ਉਨ੍ਹਾਂ ਲਈ ਯੋਗ ਜਾਂ ਉਮਰ ਅਨੁਸਾਰ ਢੁਕਵੀਂ ਨਹੀਂ ਹੋ ਸਕਦੀ। ਅਜਿਹਾ ਕਰਨ ਪਿੱਛੇ ਸਾਡਾ ਉਦੇਸ਼ ਸਾਡੇ ਯੂਜ਼ਰਾਂ ਨੂੰ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਥਾਂ ਪ੍ਰਦਾਨ ਕਰਨਾ ਜਾਰੀ ਰੱਖਦੇ ਹੋਏ ਇੱਕ ਉਚਿਤ ਯੂਜ਼ਰ ਅਨੁਭਵ ਪ੍ਰਦਾਨ ਕਰਨਾ ਹੈ।
ਅਸੀਂ ਮੰਨਦੇ ਹਾਂ ਕਿ ਯੂਜ਼ਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਾਂ ਹਥਿਆਰਬੰਦ ਸੰਘਰਸ਼ ਵਰਗੇ ਕੰਮਾਂ ਨੂੰ ਉਜਾਗਰ ਕਰਨ ਲਈ ਜਾਂ ਨਿੰਦਾ ਕਰਨ ਲਈ ਸਮੱਗਰੀ ਸਾਂਝੀ ਕਰ ਸਕਦੇ ਹਨ। ਸਾਡੀਆਂ ਨੀਤੀਆਂ ਇਸ ਸੰਦਰਭ ਵਿੱਚ ਸਮੱਗਰੀ ਸਾਂਝੀ ਕੀਤੇ ਜਾਣ 'ਤੇ ਵਿਚਾਰ ਕਰਦੀਆਂ ਹਨ ਅਤੇ ਉਸ ਅਨੁਸਾਰ ਚਰਚਾ ਅਤੇ ਜਾਗਰੂਕਤਾ ਵਧਾਉਣ ਲਈ ਥਾਂ ਵੀ ਦਿੰਦੀਆਂ ਹਨ।
ਭੁਗਤਾਨਸ਼ੁਦਾ ਇਸ਼ਤਿਹਾਰਸਾਜਾਂ ਲਈ, ਅਸੀਂ ਵਧੀਕ ਸੁਰੱਖਿਆਵਾਂ ਪ੍ਰਦਾਨ ਕਰਦੇ ਹਾਂ। ਉਦਾਹਰਨ ਲਈ, ਉਹ ਸਮੱਗਰੀ ਜਿਸ ਨੂੰ ਸੰਵੇਦਨਸ਼ੀਲ ਮੰਨਿਆ ਗਿਆ ਹੈ, ਉਹ ਇਸ਼ਤਿਹਾਰਾਂ ਵਿੱਚ ਦਿਖਾਉਣ ਦੇ ਯੋਗ ਨਹੀਂ ਹੈ। ਅਸੀਂ ਇਸ਼ਤਿਹਾਰਾਂ ਨੂੰ ਉਨ੍ਹਾਂ ਚਿੱਤਰਾਂ ਅਤੇ ਵੀਡੀਓਜ਼ ਨੂੰ ਸ਼ਾਮਲ ਕਰਨ ਤੋਂ ਵੀ ਰੋਕਦੇ ਹਾਂ ਜਿਹੜੇ ਹੈਰਾਨ ਕਰਨ ਵਾਲੇ, ਭਿਆਨਕ, ਜਾਂ ਕਿਸੇ ਹੋਰ ਤਰੀਕੇ ਨਾਲ ਸਨਸਨੀਖੇਜ਼ ਹੁੰਦੇ ਹਨ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸਾਡੀਆਂ ਇਸ਼ਤਿਹਾਰਬਾਜੀ ਸੰਬੰਧੀ ਮਿਆਰਾਂ ਨੂੰ ਦੇਖੋ।
ਪੋਸਟ ਨਾ ਕਰੋ:
ਲੋਕਾਂ ਦਾ ਚਿੱਤਰਨ
ਗੈਰ-ਡਾਕਟਰੀ ਸੰਦਰਭ ਵਿੱਚ, ਜਿਉਂਦੇ ਜਾਂ ਮਰੇ ਹੋਏ ਲੋਕਾਂ ਦੀਆਂ ਵੀਡੀਓਜ਼, ਜਿਹੜੀਆਂ ਇਹ ਦਰਸਾਉਂਦੀਆਂ ਹਨ:
  • ਕੱਟੇ ਹੋਏ ਅੰਗ।
  • ਜੀਵਤ ਜਾਂ ਮਰੇ ਹੋਏ ਵਿਅਕਤੀਆਂ ਦੇ ਦਿਖਾਈ ਦੇਣ ਵਾਲੇ ਅੰਗਾਂ, ਹੱਡੀਆਂ, ਜਾਂ ਮਾਸਪੇਸ਼ੀ ਦੇ ਟਿਸ਼ੂ;
  • ਇਨਸਾਨਾਂ ਨੂੰ ਸਾੜਨਾ ਜਾਂ ਸੜੇ ਹੋਏ ਜਾਨਵਰ; ਜਾਂ
  • ਗਲਾ ਚੀਰਨਾ।
ਮੌਤ ਦੀ ਸਜ਼ਾ ਨੂੰ ਲਾਈਵ ਸਟ੍ਰੀਮ ਕਰਨਾ।
ਦੁਖਦਾਈ ਟਿੱਪਣੀਆਂ
ਦੁਖਦਾਈ ਟਿੱਪਣੀਆਂ ਉਹ ਕਮੈਂਟ ਹੁੰਦੇ ਹਨ ਜਿਹੜੇ - ਜਿਵੇਂ ਕਿ ਕੈਪਸ਼ਨ ਜਾਂ ਕਮੈਂਟ - ਲੋਕਾਂ ਜਾਂ ਜਾਨਵਰਾਂ ਦੇ ਦੁੱਖ ਜਾਂ ਅਪਮਾਨ ਨੂੰ ਦੇਖ ਕੇ ਖੁਸ਼ੀ ਜਾਂ ਅਨੰਦ ਦਰਸਾਉਂਦੇ ਹਨ।
ਅਸੀਂ ਹਟਾਉਂਦੇ ਹਾਂ
  • ਅਜਿਹੇ ਚਿੱਤਰਨ (ਵੀਡੀਓ ਅਤੇ ਅਚਲ ਤਸਵੀਰਾਂ ਦੋਵੇਂ) ਪ੍ਰਤੀ ਕੀਤੀਆਂ ਗਈਆਂ ਦੁਖਦਾਈ ਟਿੱਪਣੀਆਂ ਜਿਹੜੀਆਂ ਇਸ ਨੀਤੀ ਅਧੀਨ ਲੋਕਾਂ ਨੂੰ ਸਲਾਹ ਦਿੰਦੇ ਹੋਏ ਚਿਤਾਵਨੀ ਸਕ੍ਰੀਨ ਨਾਲ ਦਿਖਾਈਆਂ ਜਾਂਦੀਆਂ ਹਨ ਕਿ ਸਮੱਗਰੀ ਸੰਵੇਦਨਸ਼ੀਲ ਹੋ ਸਕਦੀ ਹੈ; ਜਦੋਂ ਤੱਕ ਚਿੱਤਰਨ ਸਵੈ-ਰੱਖਿਆ ਦੇ ਕੰਮਾਂ ਨੂੰ ਦਰਸਾਉਂਦਾ ਹੋਵੇ (ਉਦਾਹਰਨ ਲਈ, ਹਥਿਆਰਬੰਦ ਲੁੱਟ ਤੋਂ ਆਪਣੇ ਆਪ ਨੂੰ ਬਚਾਉਂਦੇ ਹੋਏ ਕਿਸੇ ਵਿਅਕਤੀ ਦੀ ਵੀਡੀਓ) ਜਾਂ ਕਿਸੇ ਡਾਕਟਰੀ ਸੰਦਰਭ ਵਿੱਚ ਹੋਵੇ (ਉਦਾਹਰਨ ਲਈ, ਸਰਜਰੀ ਕਰਦੇ ਹੋਏ ਡਾਕਟਰੀ ਪੇਸ਼ੇਵਰਾਂ ਦੀ ਤਸਵੀਰ)।
  • ਜਾਨਵਰਾਂ ਦੇ ਦੁੱਖਾਂ ਪ੍ਰਤੀ ਕੀਤੀਆਂ ਗਈਆਂ ਸਪੱਸ਼ਟ ਦੁਖਦਾਈ ਟਿੱਪਣੀਆਂ, ਅਤੇ ਜਾਨਵਰਾਂ ਨੂੰ ਜਿੰਦਾ ਤੋਂ ਮੁਰਦਾ ਹੁੰਦੇ ਤੱਕ ਜਾਣ ਨੂੰ ਦਰਸਾਉਂਦਾ ਚਿੱਤਰਨ।
  • ਦੁਖਦਾਈ ਟਿੱਪਣੀਆਂ ਦੇ ਨਾਲ ਹੋਣ 'ਤੇ, ਅਜਿਹੇ ਚਿੱਤਰਨ ਦੀ ਪੇਸ਼ਕਸ਼ ਕਰਨਾ ਜਾਂ ਬੇਨਤੀ ਕਰਨਾ ਜੋ ਇਸ ਨੀਤੀ ਦੇ ਅਧੀਨ ਮਿਟਾਇਆ ਜਾਂਦਾ ਹੈ ਜਾਂ ਚਿਤਾਵਨੀ ਸਕ੍ਰੀਨ ਨਾਲ ਆਉਂਦਾ ਹੈ।
ਹੇਠਾਂ ਦਿੱਤੀ ਸਮੱਗਰੀ ਲਈ, ਅਸੀਂ ਲੋਕਾਂ ਨੂੰ ਇਹ ਜਾਣੂ ਕਰਵਾਉਣ ਲਈ ਇੱਕ ਚਿਤਾਵਨੀ ਸਕ੍ਰੀਨ ਸ਼ਾਮਲ ਕਰਦੇ ਹਾਂ ਕਿ ਸਮੱਗਰੀ ਕੁਝ ਲੋਕਾਂ ਲਈ ਸੰਵੇਦਨਸ਼ੀਲ ਹੋ ਸਕਦੀ ਹੈ। ਅਸੀਂ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਾਲਗਾਂ ਤਕ ਸਮੱਗਰੀ ਦੇਖਣ ਦੀ ਯੋਗਤਾ ਨੂੰ ਵੀ ਸੀਮਿਤ ਕਰਦੇ ਹਾਂ:
ਲੋਕਾਂ ਦਾ ਚਿੱਤਰਨ
ਡਾਕਟਰੀ ਸੰਦਰਭ ਵਿੱਚ, ਜਿਉਂਦੇ ਜਾਂ ਮਰੇ ਹੋਏ ਲੋਕਾਂ ਦੀਆਂ ਵੀਡੀਓਜ਼, ਜਿਹੜੀਆਂ ਇਹ ਦਰਸਾਉਂਦੀਆਂ ਹਨ:
  • ਕੱਟੇ ਹੋਏ ਅੰਗ।
  • ਜੀਵਤ ਜਾਂ ਮਰੇ ਹੋਏ ਵਿਅਕਤੀਆਂ ਦੇ ਦਿਖਾਈ ਦੇਣ ਵਾਲੇ ਅੰਗਾਂ, ਹੱਡੀਆਂ, ਜਾਂ ਮਾਸਪੇਸ਼ੀ ਦੇ ਟਿਸ਼ੂ;
  • ਸੜ੍ਹ ਰਹੇ ਜਾਂ ਸੜ੍ਹ ਚੁੱਕੇ ਵਿਅਕਤੀ, ਅੰਤਿਮ ਸੰਸਕਾਰ ਦੀ ਸੰਦਰਭ ਸਮੇਤ; ਜਾਂ
  • ਗਲਾ ਚੀਰਨਾ।
ਜਿੰਦਾ ਜਾਂ ਮਰੇ ਹੋਏ ਵਿਅਕਤੀਆਂ ਦੇ ਅਚਲ ਤਸਵੀਰ, ਜੋ ਇਹ ਦਰਸਾਉਂਦੇ ਹਨ:
  • ਕੱਟੇ ਹੋਏ ਅੰਗ।
  • ਜੀਵਤ ਜਾਂ ਮਰੇ ਹੋਏ ਵਿਅਕਤੀਆਂ ਦੇ ਦਿਖਾਈ ਦੇਣ ਵਾਲੇ ਅੰਗਾਂ, ਹੱਡੀਆਂ, ਜਾਂ ਮਾਸਪੇਸ਼ੀ ਦੇ ਟਿਸ਼ੂ;
  • ਇਨਸਾਨਾਂ ਨੂੰ ਸਾੜਨਾ ਜਾਂ ਸੜੇ ਹੋਏ ਜਾਨਵਰ; ਜਾਂ
  • ਗਲਾ ਚੀਰਨਾ।
ਵਿਅਕਤੀਆਂ ਦੀ ਹਿੰਸਕ ਮੌਤ (ਜਿਸ ਵਿੱਚ ਉਨ੍ਹਾਂ ਦੀ ਮੌਤ ਦਾ ਪਲ ਜਾਂ ਉਸ ਤੋਂ ਬਾਅਦ ਦਾ ਦ੍ਰਿਸ਼ ਵੀ ਸ਼ਾਮਲ ਹੈ) ਜਾਂ ਕਿਸੇ ਜਾਨਲੇਵਾ ਘਟਨਾ ਦਾ ਅਨੁਭਵ ਕਰਨ ਵਾਲੇ ਵਿਅਕਤੀ ਨੂੰ ਦਰਸਾਉਣ ਵਾਲੀ ਤਸਵੀਰ (ਵੀਡੀਓਜ਼ ਅਤੇ ਅਚਲ ਤਸਵੀਰ ਦੋਵੇਂ) (ਜਿਵੇਂ ਕਿ ਕਾਰ ਨਾਲ ਟਕਰਾਉਣਾ, ਬਹੁਤ ਉਚਾਈ ਤੋਂ ਡਿੱਗਣਾ, ਜਾਂ ਹੋਰ ਸੰਭਾਵਿਤ-ਘਾਤਕ ਸਰੀਰਕ ਸੱਟ ਦਾ ਅਨੁਭਵ ਕਰਨਾ)।
ਕਿਸੇ ਵਿਅਕਤੀ ਦੀ ਮੌਤ ਦੀ ਸਜ਼ਾ ਨੂੰ ਦਰਸਾਉਂਦੀ ਹੋਈ ਤਸਵੀਰ (ਲਾਈਵ ਸਟ੍ਰੀਮ ਨੂੰ ਛੱਡ ਕੇ)।
ਕਿਸੇ ਵਿਅਕਤੀ ਜਾਂ ਲੋਕਾਂ ਦੇ ਗਰੁੱਪਾਂ ਵਿਰੁੱਧ ਕੀਤੀਆਂ ਗਈਆਂ ਬੇਰਹਿਮੀ ਦੀਆਂ ਕਾਰਵਾਈਆਂ (ਉਦਾਹਰਨ ਲਈ, ਹਿੰਸਾ ਦੀਆਂ ਕਾਰਵਾਈਆਂ ਜਾਂ ਜ਼ਬਰਦਸਤੀ ਬੰਦੀ ਬਣਾਏ ਗਏ ਵਿਅਕਤੀਆਂ ਦੇ ਜੀਵਨ ਪ੍ਰਤੀ ਘਾਤਕ ਧਮਕੀਆਂ) ਨੂੰ ਦਰਸਾਉਂਦੀ ਤਸਵੀਰ।
ਚਮੜੀ ਨੂੰ ਵਿੰਨ੍ਹਣ ਵਾਲੀਆਂ ਗੈਰ-ਡਾਕਟਰੀ ਵਿਦੇਸ਼ੀ ਵਸਤੂਆਂ (ਉਦਾਹਰਨ ਲਈ, ਚਾਕੂ, ਨਹੁੰ, ਜਾਂ ਧਾਤੂ ਦੀਆਂ ਹੋਰ ਵਸਤੂਆਂ) ਨੂੰ ਦਰਸਾਉਂਦੀ ਤਸਵੀਰ।
ਕਿਸੇ ਵਿਅਕਤੀ ਦੇ ਟੁੱਟੇ ਹੋਏ, ਖੂਨ ਵਗਦੇ ਹੋਏ ਦੰਦਾਂ ਨੂੰ ਦਰਸਾਉਂਦੀ ਹੋਈ ਤਸਵੀਰ, ਖੂਨ ਵਗਣ ਕਰਕੇ ਦੰਦਾਂ ਨੂੰ ਬਾਹਰ ਕੱਢਣਾ; ਜਾਂ ਦੰਦਾਂ ਜਾਂ ਮਸੂੜਿਆਂ ਵਿੱਚ ਕਿਸੇ ਬਾਹਰੀ ਵਸਤੂ ਨੂੰ ਪਾਉਣਾ।
ਗਰਭ ਤੋਂ ਬਾਹਰ ਭਰੂਣਾਂ ਅਤੇ ਬੱਚਿਆਂ ਨੂੰ ਦਰਸਾਉਂਦੀ ਤਸਵੀਰ ਜੋ ਮਰ ਚੁੱਕੇ ਹਨ, ਜਦੋਂ ਤੱਕ ਤਸਵੀਰ ਵਿੱਚ ਕੋਈ ਹੋਰ ਵਿਅਕਤੀ ਮੌਜੂਦ ਨਾ ਹੋਵੇ।
ਜਾਨਵਰਾਂ ਦਾ ਚਿੱਤਰਨ
ਜਾਨਵਰਾਂ ਦੇ, ਜਿੰਦਾ ਜਾਂ ਮੁਰਦਾ, - ਅੰਗਾਂ ਨੂੰ ਕੱਟਣ, ਪ੍ਰਤੱਖ ਅੰਦਰੂਨੀ ਅੰਗ, ਸੜ੍ਹ ਜਾਂ ਮੱਚ ਰਹੇ, ਜਾਂ ਜ਼ਿੰਦਾ ਉਬਾਲੇ ਜਾਣ ਨੂੰ ਦਰਸਾਉਂਦੀ ਹੋਈ ਤਸਵੀਰ।
ਜ਼ਿੰਦਾ ਤੋਂ ਮੁਰਦਾ ਵਿੱਚ ਤਬਦੀਲ ਹੁੰਦੇ ਹੋਏ ਜਾਨਵਰ ਦੀ ਤਸਵੀਰ।
ਜੀਵਿਤ ਜਾਨਵਰਾਂ 'ਤੇ ਬੇਰਹਿਮੀ ਦੀਆਂ ਕਾਰਵਾਈਆਂ ਕਰਨ ਵਾਲੇ ਮਨੁੱਖਾਂ ਦਾ ਚਿੱਤਰਨ (ਉਦਾਹਰਨ ਲਈ ਲੱਤ ਮਾਰਨਾ, ਡੁਬਾਉਣਾ, ਜਾਂ ਖੰਭ ਤੋੜਨਾ)।
ਹੇਠਾਂ ਦਿੱਤੀ ਸਮੱਗਰੀ ਲਈ, ਅਸੀਂ ਇਸਨੂੰ ਦੇਖਣ ਦੀ ਯੋਗਤਾ ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯੂਜ਼ਰਾਂ ਤੱਕ ਸੀਮਿਤ ਕਰਦੇ ਹਾਂ:
ਲੋਕਾਂ ਦਾ ਚਿੱਤਰਨ
ਅੰਸ਼ਿਕ ਜਾਂ ਪੂਰੀ ਤਰ੍ਹਾਂ ਨੰਗੇ ਮ੍ਰਿਤਕ ਲੋਕਾਂ ਨੂੰ ਦਰਸਾਉਂਦੇ ਚਿਤਰਨ, ਫਿਰ ਚਾਹੇ ਹਿੰਸਕ ਮੌਤ ਦੇ ਕੋਈ ਸੰਕੇਤ ਨਾ ਹੋਣ।
ਗਰਭ ਤੋਂ ਬਾਹਰ ਭਰੂਣਾਂ ਅਤੇ ਬੱਚਿਆਂ ਨੂੰ ਦਰਸਾਉਂਦੀ ਤਸਵੀਰ ਜੋ ਮਰ ਚੁੱਕੇ ਹਨ, ਜਦੋਂ ਤਸਵੀਰ ਵਿੱਚ ਕੋਈ ਹੋਰ ਵਿਅਕਤੀ ਮੌਜੂਦ ਨਾ ਹੋਵੇ।
ਟੀਕਾਕਰਨ, ਐਕਯੂਪੰਕਚਰ ਜਾਂ ਡ੍ਰਾਇ-ਨੀਡਲਿੰਗ, ਜਾਂ ਟੈਟੂ ਬਣਾਉਣ ਜਾਂ ਛੇਦਣ ਦੇ ਸੰਦਰਭ ਤੋਂ ਇਲਾਵਾ ਕਿਸੇ ਵਿਅਕਤੀ ਦੀ ਚਮੜੀ ਨੂੰ ਵਿੰਨ੍ਹਦੇ ਹੋਏ ਸੂਈਆਂ ਨੂੰ ਦਰਸਾਉਣ ਵਾਲੇ ਚਿਤਰਨ।
ਜ਼ਖਮੀ ਲੋਕਾਂ ਨੂੰ ਡਾਕਟਰੀ ਸੰਦਰਭਾਂ ਵਿੱਚ ਦਰਸਾਉਂਦੀ ਹੋਈ ਤਸਵੀਰ ਜਦੋਂ ਉਹ ਦਰਦ ਜਾਂ ਮੁਸੀਬਤ ਵਿੱਚ ਦਿਖਾਈ ਦਿੰਦੇ ਹਨ, ਜ਼ਖਮੀ ਹੁੰਦੇ ਹਨ, ਜਾਂ ਉਨ੍ਹਾਂ ਦੇ ਚਿਹਰੇ ਅਤੇ/ਜਾਂ ਹੱਥਾਂ 'ਤੇ ਡਾਕਟਰੀ ਇਲਾਜ ਦੇ ਨਿਸ਼ਾਨ ਹੁੰਦੇ ਹਨ।
ਮਨੁੱਖੀ ਰਹਿੰਦ-ਖੂੰਹਦ ਅਤੇ ਸਰੀਰਕ ਤਰਲਾਂ (ਉਦਾਹਰਨ ਲਈ, ਮਲ, ਪਿਸ਼ਾਬ, ਉਲਟੀਆਂ, ਕੰਨ ਦੀ ਮੈਲ, ਬਲਗਮ, ਚਮੜੀ ਨੂੰ ਕੱਟਣ-ਵੱਡਣ ਦੇ ਉਪ-ਉਤਪਾਦ, ਜਾਂ ਖੂਨ)ਨੂੰ ਦਰਸਾਉਂਦੇ ਚਿਤਰਨ।
ਸੜ ਰਹੇ ਜਾਂ ਧਮਾਕਾ ਗ੍ਰਸਤ ਵਾਹਨਾਂ ਨੂੰ ਦਰਸਾਉਂਦੇ ਚਿਤਰਨ, ਜਾਂ ਤੇਜ਼ ਗਤੀ ਵਾਲੇ ਵਾਹਨਾਂ ਦੇ ਪ੍ਰਭਾਵ ਦੇ ਪਲ ਜਾਂ ਬਾਅਦ ਦੇ ਚਿਤਰਨ ਜਿੱਥੇ ਵਾਹਨ ਨੇ ਹੋਰ ਵਸਤੂਆਂ ਨੂੰ ਆਪਣੇ ਰਸਤੇ ਤੋਂ ਹਟਾ ਦਿੱਤਾ ਅਤੇ / ਜਾਂ ਵਾਹਨ ਦੇ ਡਰਾਈਵਰ ਜਾਂ ਯਾਤਰੀ ਡੱਬੇ ਬੁਰੀ ਤਰ੍ਹਾਂ ਨੁਕਸਾਨ ਗ੍ਰਸਤ ਹੋ ਗਏ ਹਨ।
ਜਾਨਵਰਾਂ ਦਾ ਚਿੱਤਰਨ
ਜਾਨਵਰਾਂ ਨੂੰ ਦਰਸਾਉਂਦੀ ਹੋਈ ਤਸਵੀਰ, ਜਿਉਂਦੇ ਜਾਂ ਮਰੇ ਹੋਏ, ਜਿਸ ਵਿੱਚ ਖੂਨ ਪ੍ਰਤੱਖ ਨਜ਼ਰ ਆਉਂਦਾ ਹੈ।
ਜਨਮ ਦੇਣ ਦੇ ਸੰਦਰਭ ਵਿੱਚ ਜਾਨਵਰਾਂ ਨੂੰ ਦਰਸਾਉਂਦਾ ਚਿਤਰਨ (ਉਦਾਹਰਨ ਲਈ, ਖੂਨ ਜਾਂ ਦਿਖਾਈ ਦਿੰਦੇ ਅੰਦਰੂਨੀ ਅੰਗ)।
ਜਾਨਵਰਾਂ, ਜਿਉਂਦੇ ਜਾਂ ਮਰੇ ਹੋਏ, ਨੂੰ ਦਰਸਾਉਂਦੀ ਹੋਈ ਤਸਵੀਰ, ਜਿਸ ਵਿੱਚ ਉਨ੍ਹਾਂ ਦੇ ਸਰੀਰ ਵਿੱਚੋਂ ਕੀੜੇ ਨਿਕਲਦੇ ਹੋਏ ਦਿਖਾਈ ਦਿੰਦੇ ਹਨ (ਉਦਾਹਰਨ ਲਈ, ਕੀੜੇ ਜਾਂ ਮਕੌੜੇ)।
ਜ਼ਖਮੀ ਜਾਨਵਰਾਂ ਦੇ ਦੁੱਖਾਂ ਨੂੰ ਦਰਸਾਉਂਦੀ ਹੋਈ ਤਸਵੀਰ।
ਕਾਲਪਨਿਕ ਚਿਤਰਨ
ਹੇਠ ਲਿਖੇ ਸੰਦਰਭਾਂ ਵਿੱਚ ਕਾਲਪਨਿਕ ਲੋਕਾਂ ਨੂੰ ਦਰਸਾਉਂਦੀ ਹੋਈ ਤਸਵੀਰ:
  • ਕੱਟੇ ਹੋਏ ਅੰਗ;
  • ਦਿਸਣ ਯੋਗ ਅੰਦਰੂਨੀ ਹਿੱਸੇ, ਜਿਵੇਂ ਕਿ ਨੰਗੇ ਅੰਗ, ਹੱਡੀਆਂ, ਜਾਂ ਮਾਸਪੇਸ਼ੀ ਟਿਸ਼ੂ;
  • ਇਨਸਾਨਾਂ ਨੂੰ ਸਾੜਨਾ ਜਾਂ ਸੜੇ ਹੋਏ ਜਾਨਵਰ;
  • ਗਲਾ ਚੀਰਨਾ; ਜਾਂ
  • ਹਿੰਸਾ ਕਰਕੇ ਮੌਤ ਜਾਂ ਜੀਵਨ ਨੂੰ ਖਤਰੇ ਵਾਲੇ ਇਵੈਂਟ।
ਕਾਲਪਨਿਕ ਲੋਕਾਂ ਨੂੰ ਦਰਸਾਉਂਦਾ ਚਿਤਰਨ ਜਿਹੜਾ ਫ਼ੋਟੋਯਥਾਰਥਵਾਦੀ ਹੈ (ਜਿੱਥੇ ਚਿੱਤਰ ਕਿਸੇ ਅਸਲ ਵਿਅਕਤੀ ਦੀ ਫ਼ੋਟੋ ਜਾਂ ਵੀਡੀਓ ਵਰਗਾ ਲੱਗਦਾ ਹੈ ਜਾਂ ਬਹੁਤ ਜ਼ਿਆਦਾ ਮੇਲ ਖਾਂਦਾ ਹੈ), ਹੇਠ ਲਿਖੇ ਸੰਦਰਭਾਂ ਵਿੱਚ:
  • ਚਮੜੀ ਨੂੰ ਵਿੰਨ੍ਹਣ ਵਾਲੀਆਂ ਗੈਰ-ਡਾਕਟਰੀ ਵਿਦੇਸ਼ੀ ਵਸਤੂਆਂ (ਉਦਾਹਰਨ ਲਈ, ਚਾਕੂ, ਨਹੁੰ, ਜਾਂ ਧਾਤੂ ਦੀਆਂ ਹੋਰ ਵਸਤੂਆਂ);
  • ਮਨੁੱਖੀ ਰਹਿੰਦ-ਖੂੰਹਦ ਜਾਂ ਸਰੀਰਕ ਤਰਲਾਂ (ਉਦਾਹਰਨ ਲਈ, ਮਲ, ਪਿਸ਼ਾਬ, ਉਲਟੀਆਂ, ਕੰਨ ਦੀ ਮੈਲ, ਬਲਗਮ, ਜਾਂ ਚਮੜੀ ਨੂੰ ਕੱਟਣ-ਵੱਡਣ ਦੇ ਉਪ-ਉਤਪਾਦ) ਖੂਨ ਨੂੰ ਛੱਡਕੇ, ਨੂੰ ਦਰਸਾਉਂਦੇ ਚਿਤਰਨ;
  • ਕੁੱਖ ਤੋਂ ਬਾਹਰ ਮ੍ਰਿਤਕ ਬੱਚੇ ਜਾਂ ਭਰੂਣ;
ਹੇਠ ਲਿਖੇ ਸੰਦਰਭਾਂ ਵਿੱਚ ਕਾਲਪਨਿਕ, ਪਰ ਫ਼ੋਟੋਯਥਾਰਥਵਾਦੀ, ਜਾਨਵਰਾਂ ਨੂੰ ਦਰਸਾਉਂਦਾ ਚਿਤਰਨ:
  • ਕੱਟੇ ਹੋਏ ਅੰਗ;
  • ਦਿਸਣ ਯੋਗ ਅੰਦਰੂਨੀ ਹਿੱਸੇ, ਜਿਵੇਂ ਕਿ ਨੰਗੇ ਅੰਗ, ਹੱਡੀਆਂ, ਜਾਂ ਮਾਸਪੇਸ਼ੀ ਟਿਸ਼ੂ;
  • ਜਾਨਵਰਾਂ ਨੂੰ ਸਾੜਨਾ ਜਾਂ ਸੜੇ ਹੋਏ ਜਾਨਵਰ;
  • ਜਾਨਵਰਾਂ ਨੂੰ ਜ਼ਿੰਦਾ ਉਬਾਲਣਾ;
  • ਖੂਨ ਮੌਜੂਦ ਹੈ;
  • ਜ਼ਿੰਦਾ ਤੋਂ ਮ੍ਰਿਤਕ ਵਿੱਚ ਤਬਦੀਲ ਹੁੰਦੇ ਹੋਏ ਜਾਨਵਰ;
  • ਜੀਵਿਤ ਜਾਨਵਰਾਂ 'ਤੇ ਬੇਰਹਿਮੀ ਦੀਆਂ ਕਾਰਵਾਈਆਂ ਕਰਨ ਵਾਲੇ ਲੋਕ (ਉਦਾਹਰਨ ਲਈ, ਲੱਤ ਮਾਰਨਾ, ਡੁਬਾਉਣਾ, ਜਾਂ ਖੰਭ ਤੋੜਨਾ);
  • ਜ਼ਖਮੀ ਜਾਨਵਰ ਤਕਲੀਫ਼ ਸਹਿ ਰਹੇ ਹਨ
  • ਉਹ ਜਾਨਵਰ ਜਿਨ੍ਹਾਂ ਦੇ ਸਰੀਰ ਵਿੱਚੋਂ ਕੀੜੇ ਬਾਹਰ ਨਿਕਲ ਰਹੇ ਹਨ (ਉਦਾਹਰਨ ਲਈ, ਕੀੜੇ ਜਾਂ ਮਕੌੜੇ)।
ਹੇਠਾਂ ਦਿੱਤੇ ਭਾਈਚਾਰਕ ਮਿਆਰਾਂ ਲਈ, ਸਾਨੂੰ ਲਾਗੂ ਕਰਨ ਲਈ ਵਧੀਕ ਜਾਣਕਾਰੀ ਅਤੇ/ਜਾਂ ਸੰਦਰਭ ਦੀ ਲੋੜ ਹੈ:
ਅਸੀਂ ਇਜਾਜ਼ਤ ਨਹੀਂ ਦਿੰਦੇ ਹਾਂ:
ਕਿਸੇ ਵਿਅਕਤੀ ਦੀ ਹਿੰਸਕ ਮੌਤ ਦਾ ਚਿਤਰਨ ਜਾਂ ਆਡੀਓ ਜਦੋਂ ਵਿਅਕਤੀ ਦੀ ਮੌਤ ਦੀ ਪੁਸ਼ਟੀ ਕਾਨੂੰਨ ਲਾਗੂਕਰਨ ਅਧਿਕਾਰੀ ਦੇ ਰਿਕਾਰਡ, ਮੌਤ ਦੇ ਸਰਟੀਫ਼ਿਕੇਟ, ਵਿਸ਼ਵਾਸ ਕਰਨ ਯੋਗ ਪਾਰਟਨਰ ਰਿਪੋਰਟ, ਜਾਂ ਮੀਡੀਆ ਰਿਪੋਰਟ ਦੁਆਰਾ ਕੀਤੀ ਜਾਂਦੀ ਹੈ ਅਤੇ ਮ੍ਰਿਤਕ ਦੇ ਪਰਿਵਾਰ ਦਾ ਕੋਈ ਮੈਂਬਰ ਇਸ ਨੂੰ ਹਟਾਉਣ ਦੀ ਬੇਨਤੀ ਕਰਦਾ ਹੈ।
ਵਿਰੋਧ ਦਿਖਾਉਣ ਦੀ ਕਾਰਵਾਈ ਵਜੋਂ ਆਤਮ-ਹੱਤਿਆ ਦੇ ਸੰਦਰਭ ਵਿੱਚ ਸੜ੍ਹੇ ਹੋਏ ਜਾਂ ਸੜ੍ਹ ਰਹੇ ਵਿਕਤੀਆਂ ਦੀ ਵੀਡੀਓ।
ਅਸੀਂ ਇਸ ਦੀ ਇਜਾਜ਼ਤ ਦੇ ਸਕਦੇ ਹਾਂ:
ਅਚਨਚੇਤ ਕੀਤਾ ਗਿਆ ਕਿਸੇ ਵਿਅਕਤੀ ਦੀ ਹਿੰਸਕ ਮੌਤ ਜਾਂ ਜਾਨਲੇਵਾ ਘਟਨਾ ਦਾ ਚਿੱਤਰਨ
ਯੂਜ਼ਰ ਅਨੁਭਵ
Facebook 'ਤੇ ਲੋਕਾਂ ਨੂੰ ਏਨਫ਼ੋਰਸਮੈਂਟ ਕਿਹੋ ਜਿਹਾ ਲੱਗਦਾ ਹੈ, ਇਸ ਦੀਆਂ ਕੁਝ ਉਦਾਹਰਨਾਂ ਦੇਖੋ, ਜਿਵੇਂ ਕਿ: ਕਿਸੇ ਅਜਿਹੀ ਚੀਜ਼ ਦੀ ਰਿਪੋਰਟ ਕਰਨਾ ਕਿਹੋ ਜਿਹਾ ਲੱਗਦਾ ਹੈ, ਜਿਸ ਨੂੰ ਤੁਸੀਂ ਨਹੀਂ ਸੋਚਦੇ ਕਿ Facebook 'ਤੇ ਹੋਣਾ ਚਾਹੀਦਾ ਹੈ, ਕੁਝ ਸਮੱਗਰੀ ਲਈ ਇਹ ਦੱਸੇ ਜਾਣ ਲਈ ਕਿ ਤੁਸੀਂ ਸਾਡੇ ਭਾਈਚਾਰਕ ਮਿਆਰਾਂ ਦੀ ਉਲੰਘਣਾ ਕੀਤੀ ਹੈ ਅਤੇ ਇੱਕ ਚੇਤਾਵਨੀ ਸਕ੍ਰੀਨ ਦੇਖਣਾ।
ਧਿਆਨ ਦਿਓ: ਅਸੀਂ ਹਮੇਸ਼ਾਂ ਸੁਧਾਰ ਕਰਦੇ ਹਾਂ, ਇਸਲਈ ਜੋ ਤੁਸੀਂ ਇੱਥੇ ਦੇਖਦੇ ਹੋ ਉਸ ਦੀ ਤੁਲਨਾ ਵਿੱਚ ਜੋ ਅਸੀਂ ਵਰਤਮਾਨ ਵਿੱਚ ਵਰਤਦੇ ਹਾਂ ਕੁਝ ਪੁਰਾਣਾ ਹੋ ਸਕਦਾ ਹੈ।
ਯੂਜ਼ਰ ਅਨੁਭਵ
ਰਿਪੋਰਟ ਕਰਨਾ
ਯੂਜ਼ਰ ਅਨੁਭਵ
ਰਿਪੋਰਟ ਤੋ ਬਾਅਦ ਦਾ ਸੰਚਾਰ
ਯੂਜ਼ਰ ਅਨੁਭਵ
ਬਰਖ਼ਾਸਤਗੀ ਦਾ ਅਨੁਭਵ
ਯੂਜ਼ਰ ਅਨੁਭਵ
ਚਿਤਾਵਨੀ ਸਕ੍ਰੀਨਾਂ
ਡੇਟਾ
ਭਾਈਚਾਰਕ ਮਿਆਰਾਂ ਏਨਫ਼ੋਰਸਮੈਂਟ ਸੰਬੰਧੀ ਨਵੀਨਤਮ ਰਿਪੋਰਟ ਦੇਖੋ
ਏਨਫ਼ੋਰਸਮੈਂਟ
Facebook 'ਤੇ ਹਰ ਕਿਸੇ ਲਈ, ਦੁਨੀਆ ਭਰ ਵਿੱਚ ਸਾਡੀਆਂ ਇੱਕੋ ਜਿਹੀਆਂ ਨੀਤੀਆਂ ਹਨ।
ਸਮੀਖਿਆ ਟੀਮਾਂ
15,000 ਤੋਂ ਵੱਧ ਸਮੀਖਿਅਕਾਂ ਦੀ ਸਾਡੀ ਗਲੋਬਲ ਟੀਮ Facebook 'ਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਰੋਜ਼ ਕੰਮ ਕਰਦੀ ਹੈ।
ਸਟੇਕਹੋਲਡਰ ਦੀ ਸ਼ਮੂਲੀਅਤ
ਬਾਹਰੀ ਮਾਹਰ, ਅਕਾਦਮਿਕ, ਗੈਰ-ਲਾਭਕਾਰੀ ਸੰਸਥਾਵਾਂ ਅਤੇ ਨੀਤੀ ਨਿਰਮਾਤਾ Facebook ਭਾਈਚਾਰਕ ਮਿਆਰਾਂ ਨੂੰ ਸੂਚਿਤ ਕਰਨ ਵਿੱਚ ਮਦਦ ਕਰਦੇ ਹਨ।
ਹਿੰਸਕ ਅਤੇ ਗ੍ਰਾਫ਼ਿਕ ਸਮੱਗਰੀ ਸੰਬੰਧੀ ਮਦਦ ਪ੍ਰਾਪਤ ਕਰੋ
ਜੇ ਤੁਹਾਨੂੰ Facebook 'ਤੇ ਕੋਈ ਅਜਿਹੀ ਚੀਜ਼ ਦਿਖਾਈ ਦਿੰਦੀ ਹੈ, ਜੋ ਸਾਡੀਆਂ ਭਾਈਚਾਰਕ ਮਿਆਰਾਂ ਦੇ ਵਿਰੁੱਧ ਜਾਂਦੀ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ, ਇਸ ਬਾਰੇ ਜਾਣੋ।
ਸਾਡੇ ਮਦਦ ਕੇਂਦਰ 'ਤੇ ਜਾਓ