ਸਪੈਮ

ਨੀਤੀ ਦਾ ਵਰਣਨ

ਬਦਲਾਵ ਦਾ ਲੌਗ
ਨੀਤੀ ਦਾ ਮੂਲ ਕਾਰਨ
ਅਸੀਂ ਅਜਿਹੀ ਸਮੱਗਰੀ ਦੀ ਇਜਾਜ਼ਤ ਨਹੀਂ ਦਿੰਦੇ ਹਾਂ ਜਿਹੜੀ ਯੂਜ਼ਰਾਂ ਨੂੰ ਧੋਖਾ ਦੇਣ, ਗੁੰਮਰਾਹ ਕਰਨ ਜਾਂ ਮਹੱਤਵਪੂਰਨ ਮਹਿਸੂਸ ਕਰਾਉਣ ਲਈ ਤਿਆਰ ਕੀਤੀ ਗਈ ਹੈ, ਤਾਂ ਜੋ ਯੂਜ਼ਰਾਂ ਦੀ ਸੰਖਿਆ ਨੂੰ ਨਕਲੀ ਤੌਰ 'ਤੇ ਵਧਾਇਆ ਜਾ ਸਕੇ। ਇਹ ਸਮੱਗਰੀ ਸਾਡੇ ਪਲੇਟਫ਼ਾਰਮਾਂ 'ਤੇ ਪ੍ਰਮਾਣਿਕ ਰੂਪ ਵਿੱਚ ਸ਼ਾਮਲ ਹੋਣ ਦੀ ਲੋਕਾਂ ਦੀ ਸਮਰੱਥਾ ਨੂੰ ਘਟਾਉਂਦੀ ਹੈ ਅਤੇ ਸਾਡੀਆਂ ਸੇਵਾਵਾਂ ਦੀ ਸੁਰੱਖਿਆ, ਸਥਿਰਤਾ ਅਤੇ ਉਪਯੋਗਤਾ ਨੂੰ ਖਤਰੇ ਵਿੱਚ ਪਾ ਸਕਦੀ ਹੈ। ਅਸੀਂ ਅਪਮਾਨਜਨਕ ਰਣਨੀਤੀਆਂ ਨੂੰ ਵੀ ਰੋਕਣਾ ਚਾਹੁੰਦੇ ਹਾਂ, ਜਿਵੇਂ ਕਿ ਗੁੰਮਰਾਹਕੁੰਨ ਕਾਰਜਸ਼ੀਲਤਾ ਜਾਂ ਕੋਡ ਰਾਹੀਂ ਅਣਜਾਣ ਯੂਜ਼ਰਾਂ ਨੂੰ ਆਕਰਸ਼ਿਤ ਕਰਨ ਲਈ ਗੁੰਮਰਾਹ ਕਰਨ ਵਾਲੇ ਲਿੰਕ ਫੈਲਾਉਣਾ, ਜਾਂ ਕਿਸੇ ਭਰੋਸੇਮੰਦ ਡੋਮੇਨ ਦੀ ਨਕਲ ਕਰਨਾ।
ਆਨਲਾਈਨ ਸਪੈਮ ਇੱਕ ਆਕਰਸ਼ਕ ਉਦਯੋਗ ਹੈ। ਉਭਰ ਰਹੇ ਸਪੈਮ ਅਤਿ ਰਣਨੀਤੀਆਂ ਬਾਰੇ ਸੂਚਿਤ ਰਹਿਣ ਲਈ ਸਾਡੀਆਂ ਨੀਤੀਆਂ ਅਤੇ ਪਛਾਣ ਦਾ ਲਗਾਤਾਰ ਵਿਕਸਤ ਹੋਣਾ ਜਰੂਰੀ ਹੈ। ਸਪੈਮ ਨਾਲ ਨਜਿੱਠਣ ਲਈ ਕਾਰਵਾਈ ਕਰਨ ਵਿੱਚ, ਅਸੀਂ ਆਪਣੇ ਭਾਈਚਾਰੇ ਦੀ ਜੀਵੰਤ, ਪ੍ਰਮਾਣਿਕ ਗਤੀਵਿਧੀ ਦੀ ਰੱਖਿਆ ਕਰਨ ਦੇ ਨਾਲ-ਨਾਲ ਆਪਣੇ ਪਲੇਟਫ਼ਾਰਮਾਂ 'ਤੇ ਇਸ ਦੇ ਉਤਪਾਦਕਾਂ ਅਤੇ ਡਿਸਟ੍ਰੀਬਿਊਟਰਾਂ ਲਈ ਲਾਗਤਾਂ ਦੇ ਵਾਧੇ ਵਿੱਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ।
ਅਸੀਂ ਇਜਾਜ਼ਤ ਨਹੀਂ ਦਿੰਦੇ ਹਾਂ:
  • ਮੈਨੁਅਲੀ ਜਾਂ ਸਵੈਚਾਲਿਤ ਤੌਰ ‘ਤੇ ਬਹੁਤ ਹੀ ਜ਼ਿਆਦਾ ਵਾਰ ਪੋਸਟ ਕਰਨਾ, ਸਾਂਝਾ ਕਰਨਾ, ਸਮੱਗਰੀ ਨਾਲ ਰੁਝੇਵਾਂ ਰੱਖਣਾ ਜਾਂ ਅਕਾਊਂਟ, ਗਰੁੱਪ, ਪੇਜ, ਇਵੈਂਟ ਜਾਂ ਹੋਰ ਐਸੈੱਟ ਬਣਾਉਣਾ।
    • ਅਸੀਂ ਉਨ੍ਹਾਂ ਅਕਾਊਂਟਾਂ 'ਤੇ ਪ੍ਰਤੀਬੰਧ ਲਗਾ ਸਕਦੇ ਹਾਂ ਜਿਹੜੇ ਸਪੈਮ ਦੇ ਹੋਰ ਸੰਕੇਤ(ਉਦਾਹਰਨ ਲਈ, ਵਾਰ-ਵਾਰ ਦੋਹਰਾਈ ਜਾਣ ਵਾਲੀ ਸਮੱਗਰੀ ਪੋਸਟ ਕਰਨਾ) ਜਾਂ ਅਪ੍ਰਮਾਣਿਕਤਾ ਦੇ ਸਿਗਨਲ ਮੌਜੂਦ ਹੋਣ 'ਤੇ ਘੱਟ ਵਾਰਵਾਰਤਾ 'ਤੇ ਕੰਮ ਕਰ ਰਹੇ ਹਨ।
  • ਪਲੇਟਫ਼ਾਰਮ ਐਸੈੱਟ, ਜਿਵੇਂ ਕਿ ਅਕਾਊਂਟਾਂ, ਗਰੁੱਪਾਂ, ਪੇਜਾਂ ਆਦਿ ਨੂੰ ਸਫਲਤਾਪੂਰਵਕ ਵੇਚਣਾ, ਖਰੀਦਣਾ ਜਾਂ ਅਦਾਨ-ਪ੍ਰਦਾਨ ਕਰਨਾ ਜਾਂ ਕਰਨ ਦੀ ਕੋਸ਼ਿਸ਼ ਕਰਨਾ।
  • ਸਾਈਟ ਦੇ ਵਿਸ਼ੇਸ਼ ਅਧਿਕਾਰਾਂ, ਜਿਵੇਂ ਕਿ ਐਡਮਿਨ ਜਾਂ ਸੰਚਾਲਕ ਦੀਆਂ ਭੂਮਿਕਾਵਾਂ ਜਾਂ ਵਿਸ਼ੇਸ਼ ਥਾਂਵਾਂ 'ਤੇ ਪੋਸਟ ਕਰਨ ਦੀ ਇਜਾਜ਼ਤ ਨੂੰ ਸਫ਼ਲਤਾਪੂਰਵਕ ਵੇਚਣਾ, ਖਰੀਦਣਾ, ਜਾਂ ਅਦਾਨ-ਪ੍ਰਦਾਨ ਕਰਨਾ ਜਾਂ ਕਰਨ ਦੀ ਕੋਸ਼ਿਸ਼ ਕਰਨਾ।
  • ਸਪਸ਼ਟ ਤੌਰ 'ਤੇ ਪਛਾਣੀ ਗਈ ਬ੍ਰਾਂਡੇਡ ਸਮੱਗਰੀ ਨੂੰ ਛੱਡ ਕੇ ਮੁਦਰਾ ਮੁੱਲ ਦੀ ਕਿਸੇ ਹੋਰ ਚੀਜ਼ ਲਈ ਸਫਲਤਾਪੂਰਵਕ ਸਮੱਗਰੀ ਨੂੰ ਵੇਚਣਾ, ਖਰੀਦਣਾ ਜਾਂ ਅਦਾਨ-ਪ੍ਰਦਾਨ ਕਰਨਾ ਜਾਂ ਕਰਨ ਦੀ ਕੋਸ਼ਿਸ਼ ਕਰਨਾ, ਸਾਡੀ ਬ੍ਰਾਂਡੇਡ ਸਮੱਗਰੀ ਦੀ ਨੀਤੀ ਵਿੱਚ ਪਰਿਭਾਸ਼ਿਤ ਕੀਤੇ ਗਏ ਅਨੁਸਾਰ
  • ਰੁਝੇਵਿਆਂ ਲਈ ਜਿਵੇਂ ਕਿ ਲਾਈਕ, ਸ਼ੇਅਰ, ਵਿਊਜ਼, ਫਾਲੋ, ਕਲਿੱਕ, ਵਿਸ਼ੇਸ਼ ਹੈਸ਼ਟੈਗਾਂ ਦੀ ਵਰਤੋਂ, ਆਦਿ ਨੂੰ ਸਫਲਤਾਪੂਰਵਕ ਵੇਚਣਾ, ਖਰੀਦਣਾ ਜਾਂ ਆਦਾਨ-ਪ੍ਰਦਾਨ ਕਰਨਾ ਜਾਂ ਕਰਨ ਦੀ ਕੋਸ਼ਿਸ਼ ਕਰਨਾ। ਇਸ ਵਿੱਚ ਇਹ ਸ਼ਾਮਲ ਹੈ:
    • ਰੁਝੇਵਿਆਂ ਦੇ ਬਦਲੇ ਨਕਦ ਜਾਂ ਨਕਦ ਦੇ ਬਰਾਬਰ ਲੈਣ-ਦੇਣ ਦੀ ਪੇਸ਼ਕਸ਼ ਕਰਨਾ (ਭਾਵ, ਦੂਜਿਆਂ ਨੂੰ ਜਿੱਤਣ ਦਾ ਮੌਕਾ ਦੇਣਾ)। (ਉਦਾਹਰਨ ਲਈ, "ਕੋਈ ਵੀ ਜੋ ਮੇਰੇ ਪੇਜ ਨੂੰ ਲਾਈਕ ਕਰੇਗਾ ਉਸਨੂੰ $500 ਜਿੱਤਣ ਦੇ ਮੌਕੇ ਵਿੱਚ ਸ਼ਾਮਲ ਕੀਤਾ ਜਾਵੇਗਾ")
    • ਰੁਝੇਵਿਆਂ ਦੇ ਬਦਲੇ ਮੁਦਰਾ ਮੁੱਲ ਦੀ ਕੋਈ ਵੀ ਚੀਜ਼ ਪ੍ਰਦਾਨ ਕਰਨ ਦੀ ਪੇਸ਼ਕਸ਼। (ਉਦਾਹਰਨ ਲਈ, "ਜੇ ਤੁਸੀਂ ਮੇਰਾ ਪੇਜ ਲਾਈਕ ਕਰਦੇ ਹੋ, ਤਾਂ ਮੈਂ ਤੁਹਾਨੂੰ ਇੱਕ iPhone ਦੇਵਾਂਗਾ!")
  • ਇਹ ਲੋੜੀਂਦਾ ਜਾਂ ਦਾਅਵਾ ਕਰਨਾ ਕਿ ਯੂਜ਼ਰਾਂ ਨੂੰ ਵਾਅਦਾ ਕੀਤੀ ਸਮੱਗਰੀ ਨੂੰ ਦੇਖਣ ਜਾਂ ਉਸ ਨਾਲ ਗੱਲਬਾਤ ਕਰਨ ਦੇ ਯੋਗ ਹੋਣ ਤੋਂ ਪਹਿਲਾਂ ਸਮੱਗਰੀ (ਉਦਾਹਰਨ ਲਈ, ਲਾਈਕ ਕਰਨਾ, ਸਾਂਝਾ ਕਰਨਾ) ਦੇ ਨਾਲ ਜੋੜਨ ਦੀ ਲੋੜ ਜਾਂ ਦਾਅਵਾ ਕਰਨਾ।
  • ਭ੍ਰਮ ਵਿੱਚ ਪਾਉਣ ਵਾਲੇ ਜਾਂ ਗੁੰਮਰਾਹਕੁੰਨ URL, ਡੋਮੇਨ ਜਾਂ ਐਪਲੀਕੇਸ਼ਨ ਨੂੰ ਸਾਂਝਾ ਕਰਨਾ ਜਿਸ ਵਿੱਚ ਸ਼ਾਮਲ ਹਨ:
    • ਕਲੋਕਿੰਗ: ਕਲੋਕਿੰਗ ਅਜਿਹੀ ਕੋਈ ਵੀ ਕੋਸ਼ਿਸ਼ ਹੈ ਜਿਹੜੀ ਸਾਡੀ ਸਮੱਗਰੀ ਨੀਤੀਆਂ ਨੂੰ ਅਣਦੇਖਿਆ ਕਰਨ ਲਈ ਜਾਣਬੁੱਝ ਕੇ ਵੱਖੋ-ਵੱਖਰੀ ਆਫ਼-ਪਲੇਟਫ਼ਾਰਮ ਸਮੱਗਰੀ, ਜਿਵੇਂ ਕਿ URL ਜਾਂ ਐਪਲੀਕੇਸ਼ਨਾਂ, ਨੂੰ ਸਾਡੇ ਅਖੰਡਤਾ ਸਿਸਟਮਾਂ ਵਿੱਚ ਪੇਸ਼ ਕਰਦੀ ਹੈ ਬਨਾਮ ਉਸਦੇ ਕਿ ਯੂਜ਼ਰਾਂ ਨੂੰ ਕੀ ਦਿਖਾਇਆ ਜਾਂਦਾ ਹੈ।
    • ਗੁੰਮਰਾਹਕੁੰਨ ਲਿੰਕ: ਸਮੱਗਰੀ ਵਿੱਚ ਇੱਕ ਅਜਿਹਾ ਲਿੰਕ ਹੁੰਦਾ ਹੈ ਜਿਹੜਾ ਕਿਸੇ ਖਾਸ ਕਿਸਮ ਦੀ ਸਮੱਗਰੀ ਦਾ ਵਾਅਦਾ ਤਾਂ ਕਰਦਾ ਹੈ ਪਰ ਡਿਲਿਵਰੀ ਸਮੇਂ ਕੁਝ ਹੋਰ ਹੀ ਪ੍ਰਦਾਨ ਕਰਦਾ ਹੈ। ਇਸ ਵਿੱਚ ਵਾਅਦਾ ਕੀਤੀ ਐਪ ਜਾਂ ਸਾਫਟਵੇਅਰ ਵਿਚਲੀ ਸਮੱਗਰੀ ਸ਼ਾਮਲ ਹੋ ਸਕਦੀ ਹੈ।
    • ਭੁਲਾਵਾਂ ਰੀਡਾਇਰੈਕਟ ਵਿਹਾਰ: ਅਜਿਹੀਆਂ ਵੈੱਬਸਾਈਟਾਂ ਜਿਨ੍ਹਾਂ ਨੂੰ ਲੋੜੀਂਦੀ ਕਾਰਵਾਈ ਦੇ ਮੁਕੰਮਲ ਹੋਣ ਤੋਂ ਬਾਅਦ ਉਮੀਦ ਕੀਤੇ ਗਏ ਲੈਂਡਿੰਗ ਪੇਜ ਦੀ ਸਮੱਗਰੀ ਅਤੇ URL ਦੇ ਡੋਮੇਨ ਦਾ ਨਾਂ ਬਦਲਣ ਲਈ ਕਿਸੇ ਕਾਰਵਾਈ (ਉਦਾਹਰਨ ਲਈ ਕੈਪਚਾ, ਇਸ਼ਤਿਹਾਰ ਦੇਖੋ, ਇੱਥੇ ਕਲਿੱਕ ਕਰੋ)ਦੀ ਲੋੜ ਹੁੰਦੀ ਹੈ ਜਾਂ ਜਿਹੜੀਆਂ ਬਿਨਾਂ ਕਿਸੇ ਯੂਜ਼ਰ ਕਾਰਵਾਈ ਦੇ ਯੂਜ਼ਰਾਂ ਨੂੰ ਸਵੈਚਲ ਕਿਸੇ ਵੱਖਰੇ ਡੋਮੇਨ ਤੇ ਨਿਰਦੇਸ਼ਿਤ ਕਰਦੀਆਂ ਹਨ।
    • ਲਾਈਕ/ਸ਼ੇਅਰ-ਗੇਟਿੰਗ: ਵਿਸ਼ੇਸ਼, ਨਵੇਕਲੀ ਸਮੱਗਰੀ ਦੀ ਐਕਸੈਸ ਪ੍ਰਾਪਤ ਕਰਨ ਲਈ ਯੂਜ਼ਰਾਂ ਨੂੰ ਸ਼ਾਮਲ ਕਰਨ ਦੀ ਲੋੜ ਹੁੰਦੀ ਹੈ (ਲਾਈਕ, ਸਾਂਝਾਕਰਨ, ਫਾਲੋਅਰਾਂ, ਜਾਂ ਪਬਲਿਕ ਨਾਲ ਸ਼ਮੂਲੀਅਤ ਰੱਖਣ ਦੇ ਕਿਸੇ ਹੋਰ ਰੂਪ ਵਿੱਚ)।
    • ਗੁੰਮਰਾਹਕੁੰਨ ਪਲੇਟਫ਼ਾਰਮ ਕਾਰਜਸ਼ੀਲਤਾ - ਸਾਡੀਆਂ ਸੇਵਾਵਾਂ ਦੇ ਫ਼ੀਚਰਾਂ ਜਾਂ ਕਾਰਜਕੁਸ਼ਲਤਾ ਦੀ ਨਕਲ ਕਰਨਾ, ਜਿਵੇਂ ਕਿ ਫੰਡ ਇਕੱਠਾ ਕਰਨਾ, ਇਨ-ਲਾਈਨ ਪੋਲ, ਪਲੇ ਬਟਨ, ਜਾਂ ਲਾਈਕ ਬਟਨ ਜਿੱਥੇ ਉਹ ਕਾਰਜਸ਼ੀਲਤਾ ਮੌਜੂਦ ਨਹੀਂ ਹੈ ਜਾਂ ਉਮੀਦ ਮੁਤਾਬਕ ਕੰਮ ਨਹੀਂ ਕਰਦੀ ਹੈ ਦੀ ਨਕਲ ਕਰਨਾ, ਤਾਂ ਜੋ ਯੂਜ਼ਰ ਨੂੰ ਕਿਸੇ ਲਿੰਕ ਨੂੰ ਫਾਲੋ ਕਰਨ ਲਈ ਕਿਹਾ ਜਾ ਸਕੇ।
    • ਭਰਮਪੂਰਨ਼ ਲੈਂਡਿੰਗ ਪੇਜ ਦੀ ਕਾਰਜਕੁਸ਼ਲਤਾ: ਗੁੰਮਰਾਹਕੁੰਨ ਯੂਜ਼ਰ ਇੰਟਰਫ਼ੇਸ ਵਾਲੀਆਂ ਵੈੱਬਸਾਈਟਾਂ, ਜਿਸ ਦੇ ਨਤੀਜੇ ਵਜੋਂ ਅਚਾਨਕ ਟ੍ਰੈਫ਼ਿਕ ਪੈਦਾ ਹੁੰਦਾ ਹੈ (ਉਦਾਹਰਨ ਲਈ ਪੌਪ-ਅੱਪ / ਅੰਡਰ, ਕਲਿੱਕਜੈਕਿੰਗ, ਆਦਿ)। ਇਸ ਵਿੱਚ ਟ੍ਰੈਪਿੰਗ ਵਰਗੀਆਂ ਰਣਨੀਤੀਆਂ ਸ਼ਾਮਲ ਹਨ, ਜਿੱਥੇ ਅਪ੍ਰਸੰਗਿਕ ਪੌਪ-ਅੱਪ ਉਦੋਂ ਦਿਖਾਈ ਦਿੰਦੇ ਹਨ ਜਦੋਂ ਕੋਈ ਵਿਅਕਤੀ ਲੈਂਡਿੰਗ ਪੇਜ ਛੱਡਣ ਦੀ ਕੋਸ਼ਿਸ਼ ਕਰਦਾ ਹੈ।
    • ਲੈਂਡਿੰਗ ਪੇਜ ਜਾਂ ਡੋਮੇਨ ਦੀ ਨਕਲ ਕਰਨਾ - ਇੱਕ ਆਫ਼-ਪਲੇਟਫ਼ਾਰਮ ਲੈਂਡਿੰਗ ਪੇਜ, URL, ਜਾਂ ਬਾਹਰੀ ਵੈੱਬਸਾਈਟ ਜਾਂ ਡੋਮੇਨ ਜੋ ਕਿਸੇ ਨਾਂ, ਡੋਮੇਨ ਜਾਂ ਸਮੱਗਰੀ ਦੀ ਵਰਤੋਂ ਕਰਕੇ ਇੱਕ ਨਾਮਵਰ ਬ੍ਰਾਂਡ ਜਾਂ ਸੇਵਾ ਹੋਣ ਦਾ ਦਿਖਾਵਾ ਕਰਦਾ ਹੈ ਜਿਸ ਵਿੱਚ ਹੋਰ ਭਰੋਸੇਮੰਦ ਸਾਈਟ ਵਰਗੇ ਲੈਂਡਿੰਗ ਪੇਜ ਦੀ ਵਰਤੋਂ ਕਰਕੇ ਪ੍ਰਸਿੱਧ ਵੈੱਬਸਾਈਟਾਂ, ਡੋਮੇਨਾਂ ਜਾਂ ਬ੍ਰਾਂਡਾਂ ਦੀ ਨਕਲ ਕਰਨ ਲਈ ਟਾਈਪੋਜ਼, ਗਲਤ ਸ਼ਬਦ ਜੋੜ ਜਾਂ ਹੋਰ ਸਾਧਨਾਂ ਸ਼ਾਮਲ ਹੁੰਦੇ ਹਨ।
    • URL ਜਾਂ ਲਿੰਕਾਂ ਦੇ ਹੋਰ ਭ੍ਰਾਮਕ ਉਪਯੋਗ ਜਿਹੜੇ ਕਾਫ਼ੀ ਹੱਦ ਤੱਕ ਉਪਰੋਕਤ ਨਾਲ ਮਿਲਦੇ-ਜੁਲਦੇ ਹਨ।
  • ਉਪਰੋਕਤ ਦੇ ਬਾਵਜੂਦ, ਅਸੀਂ ਇਸ ਨੂੰ ਪ੍ਰਤਿਬੰਧਿਤ ਨਹੀਂ ਕਰਦੇ ਹਾਂ:
    • ਕ੍ਰੋਸ ਪ੍ਰੋਮੋਸ਼ਨ ਜਿਹੜਾ ਕਿਸੇ ਤੀਜੀ ਧਿਰ ਨੂੰ ਭੁਗਤਾਨ ਦੁਆਰਾ ਚਾਲੂ ਨਹੀਂ ਹੁੰਦਾ ਹੈ
    • ਕਿਸੇ ਪੇਜ ਜਾਂ ਗਰੁੱਪ ਲਈ ਐਡਮਿਨ ਜਾਂ ਸੰਚਾਲਕ ਦੀਆਂ ਜ਼ਿੰਮੇਵਾਰੀਆਂ ਨੂੰ ਮੁੱਲ ਦੇ ਅਦਾਨ-ਪ੍ਰਦਾਨ ਦੀ ਬਜਾਏ ਪੇਜ ਜਾਂ ਗਰੁੱਪ ਵਿੱਚ ਉਨ੍ਹਾਂ ਦੀ ਦਿਲਚਸਪੀ ਦੇ ਅਧਾਰ 'ਤੇ ਕਿਸੇ ਹੋਰ ਯੂਜ਼ਰ ਨੂੰ ਦੇਣਾ।
    • ਸਪਸ਼ਟ ਤੌਰ 'ਤੇ ਪਛਾਣੀ ਗਈ ਬ੍ਰਾਂਡੇਡ ਸਮੱਗਰੀ ਨੂੰ ਪੋਸਟ ਕਰਨਾ ਜਾਂ ਸਾਂਝਾ ਕਰਨਾ।
ਯੂਜ਼ਰ ਅਨੁਭਵ
Facebook 'ਤੇ ਲੋਕਾਂ ਨੂੰ ਏਨਫ਼ੋਰਸਮੈਂਟ ਕਿਹੋ ਜਿਹਾ ਲੱਗਦਾ ਹੈ, ਇਸ ਦੀਆਂ ਕੁਝ ਉਦਾਹਰਨਾਂ ਦੇਖੋ, ਜਿਵੇਂ ਕਿ: ਕਿਸੇ ਅਜਿਹੀ ਚੀਜ਼ ਦੀ ਰਿਪੋਰਟ ਕਰਨਾ ਕਿਹੋ ਜਿਹਾ ਲੱਗਦਾ ਹੈ, ਜਿਸ ਨੂੰ ਤੁਸੀਂ ਨਹੀਂ ਸੋਚਦੇ ਕਿ Facebook 'ਤੇ ਹੋਣਾ ਚਾਹੀਦਾ ਹੈ, ਕੁਝ ਸਮੱਗਰੀ ਲਈ ਇਹ ਦੱਸੇ ਜਾਣ ਲਈ ਕਿ ਤੁਸੀਂ ਸਾਡੇ ਭਾਈਚਾਰਕ ਮਿਆਰਾਂ ਦੀ ਉਲੰਘਣਾ ਕੀਤੀ ਹੈ ਅਤੇ ਇੱਕ ਚੇਤਾਵਨੀ ਸਕ੍ਰੀਨ ਦੇਖਣਾ।
ਧਿਆਨ ਦਿਓ: ਅਸੀਂ ਹਮੇਸ਼ਾਂ ਸੁਧਾਰ ਕਰਦੇ ਹਾਂ, ਇਸਲਈ ਜੋ ਤੁਸੀਂ ਇੱਥੇ ਦੇਖਦੇ ਹੋ ਉਸ ਦੀ ਤੁਲਨਾ ਵਿੱਚ ਜੋ ਅਸੀਂ ਵਰਤਮਾਨ ਵਿੱਚ ਵਰਤਦੇ ਹਾਂ ਕੁਝ ਪੁਰਾਣਾ ਹੋ ਸਕਦਾ ਹੈ।
ਯੂਜ਼ਰ ਅਨੁਭਵ
ਰਿਪੋਰਟ ਕਰਨਾ
ਯੂਜ਼ਰ ਅਨੁਭਵ
ਰਿਪੋਰਟ ਤੋ ਬਾਅਦ ਦਾ ਸੰਚਾਰ
ਯੂਜ਼ਰ ਅਨੁਭਵ
ਬਰਖ਼ਾਸਤਗੀ ਦਾ ਅਨੁਭਵ
ਯੂਜ਼ਰ ਅਨੁਭਵ
ਚਿਤਾਵਨੀ ਸਕ੍ਰੀਨਾਂ
ਡੇਟਾ
ਭਾਈਚਾਰਕ ਮਿਆਰਾਂ ਏਨਫ਼ੋਰਸਮੈਂਟ ਸੰਬੰਧੀ ਨਵੀਨਤਮ ਰਿਪੋਰਟ ਦੇਖੋ
ਏਨਫ਼ੋਰਸਮੈਂਟ
Facebook 'ਤੇ ਹਰ ਕਿਸੇ ਲਈ, ਦੁਨੀਆ ਭਰ ਵਿੱਚ ਸਾਡੀਆਂ ਇੱਕੋ ਜਿਹੀਆਂ ਨੀਤੀਆਂ ਹਨ।
ਸਮੀਖਿਆ ਟੀਮਾਂ
15,000 ਤੋਂ ਵੱਧ ਸਮੀਖਿਅਕਾਂ ਦੀ ਸਾਡੀ ਗਲੋਬਲ ਟੀਮ Facebook 'ਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਰੋਜ਼ ਕੰਮ ਕਰਦੀ ਹੈ।
ਸਟੇਕਹੋਲਡਰ ਦੀ ਸ਼ਮੂਲੀਅਤ
ਬਾਹਰੀ ਮਾਹਰ, ਅਕਾਦਮਿਕ, ਗੈਰ-ਲਾਭਕਾਰੀ ਸੰਸਥਾਵਾਂ ਅਤੇ ਨੀਤੀ ਨਿਰਮਾਤਾ Facebook ਭਾਈਚਾਰਕ ਮਿਆਰਾਂ ਨੂੰ ਸੂਚਿਤ ਕਰਨ ਵਿੱਚ ਮਦਦ ਕਰਦੇ ਹਨ।
ਸਪੈਮ ਸੰਬੰਧੀ ਮਦਦ ਪ੍ਰਾਪਤ ਕਰੋ
ਜੇ ਤੁਹਾਨੂੰ Facebook 'ਤੇ ਕੋਈ ਅਜਿਹੀ ਚੀਜ਼ ਦਿਖਾਈ ਦਿੰਦੀ ਹੈ, ਜੋ ਸਾਡੀਆਂ ਭਾਈਚਾਰਕ ਮਿਆਰਾਂ ਦੇ ਵਿਰੁੱਧ ਜਾਂਦੀ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ, ਇਸ ਬਾਰੇ ਜਾਣੋ।
ਸਾਡੇ ਮਦਦ ਕੇਂਦਰ 'ਤੇ ਜਾਓ