Meta ਦੀ ਬੌਧਿਕ ਸੰਪਤੀ ਅਤੇ ਲਾਇਸੰਸ ਦੀ ਵਰਤੋਂ ਕਰਨਾ

ਨੀਤੀ ਦਾ ਵਰਣਨ

ਬਦਲਾਵ ਦਾ ਲੌਗ
ਨੀਤੀ ਦਾ ਮੂਲ ਕਾਰਨ
Meta ਆਪਣੀ ਬੌਧਿਕ ਸੰਪਤੀ ਦੇ ਵਿਕਾਸ, ਸੁਰੱਖਿਆ ਅਤੇ ਸਹੀ ਵਰਤੋਂ ਲਈ ਲੋੜੀਂਦੇ ਸਾਰੇ ਸਰੋਤ ਮੁਹੱਈਆ ਕਰਦਾ ਹੈ। ਇਹ ਨੀਤੀ ਇਹ ਪੱਕਾ ਕਰਨ ਵਿੱਚ ਮਦਦ ਕਰਦੀ ਹੈ ਕਿ Meta ਦੀ ਬੌਧਿਕ ਸੰਪਤੀ ਦੀ ਵਰਤੋਂ ਗੈਰ-ਕਨੂੰਨੀ ਤਰੀਕੇ ਨਾਲ, ਸਾਡੀ ਅਗਾਊਂ ਲਿਖਤੀ ਇਜਾਜ਼ਤ ਤੋਂ ਬਿਨਾਂ ਜਾਂ ਕਿਸੇ ਅਜਿਹੇ ਤਰੀਕੇ ਨਾਲ ਨਹੀਂ ਕੀਤੀ ਜਾਂਦੀ ਜਿਹੜਾ ਸਾਡੇ ਬ੍ਰਾਂਡ ਸਰੋਤ ਕੇਂਦਰ ਨਾਲ ਮੇਲ ਨਹੀਂ ਖਾਂਦਾ।
ਉਹ ਸਮੱਗਰੀ ਪੋਸਟ ਨਾ ਕਰੋ ਜਿਹੜੀ:
  • ਬ੍ਰਾਂਡ ਦੀ ਵਰਤੋਂ:
    • Meta ਦੀ ਪਹਿਲਾਂ ਤੋਂ ਲਈ ਗਈ ਲਿਖਤੀ ਇਜਾਜ਼ਤ ਜਾਂ Meta ਬ੍ਰਾਂਡ ਸਰੋਤ ਕੇਂਦਰ ਦੁਆਰਾ ਵਰਜਿਤ ਤਰੀਕੇ ਅਨੁਸਾਰ Meta ਦੇ ਕਾਪੀਰਾਈਟ ਜਾਂ ਟ੍ਰੇਡਮਾਰਕ ਦੀ ਵਰਤੋਂ ਕਰਦਾ ਹੈ।
    • Meta ਦੇ ਕਿਸੇ ਵੀ ਬ੍ਰਾਂਡ ਨੂੰ ਇਸ ਤਰੀਕੇ ਨਾਲ ਪੇਸ਼ ਕਰਨਾ ਜੋ ਇਸਨੂੰ ਰਚਨਾਤਮਕ ਦੀ ਸਭ ਤੋਂ ਵਿਲੱਖਣ ਜਾਂ ਪ੍ਰਮੁੱਖ ਵਿਸ਼ੇਸ਼ਤਾ ਬਣਾਉਂਦਾ ਹੈ।
    • Meta ਦੀਆਂ ਬ੍ਰਾਂਡ ਸੰਪਤੀਆਂ ਨੂੰ ਕਿਸੇ ਵੀ ਤਰੀਕੇ ਨਾਲ ਸੋਧਦਾ ਹੈ, ਜਿਵੇਂ ਕਿ ਡਿਜ਼ਾਈਨ ਜਾਂ ਰੰਗ ਬਦਲ ਕੇ, ਜਾਂ ਵਿਸ਼ੇਸ਼ ਇਫ਼ੈਕਟ ਜਾਂ ਐਨੀਮੇਸ਼ਨ ਦੀ ਵਰਤੋਂ ਕਰਕੇ।
  • ਬ੍ਰਾਂਡ ਸਮਰਥਨ:
    • ਇਸ ਦਾ ਮਤਲਬ ਹੈ, Meta ਦੀ ਪਹਿਲਾਂ ਤੋਂ ਲਈ ਗਈ ਲਿਖਤੀ ਇਜਾਜ਼ਤ ਤੋਂ ਬਿਨਾਂ, Meta ਦੇ ਕਿਸੇ ਵੀ ਬ੍ਰਾਂਡ ਦਾ ਕਿਸੇ ਵੀ ਕਿਸਮ ਦਾ ਸਮਰਥਨ ਜਾਂ ਪਾਰਟਨਰਸ਼ੀਪ।
    • ਇਸ ਦਾ ਮਤਲਬ ਹੈ, Meta ਦੀ ਪਹਿਲਾਂ ਤੋਂ ਲਈ ਗਈ ਲਿਖਤੀ ਇਜਾਜ਼ਤ ਤੋਂ ਬਿਨਾਂ, Meta ਦੇ ਬ੍ਰਾਂਡ ਦੀ ਤਕਨੀਕ ਜਾਂ ਪ੍ਰੋਗਰਾਮ ਦਾ ਸਮਰਥਨ ਜਾਂ ਸਹਾਇਤਾ (ਜਿਵੇਂ ਕਿ Facebook, Instagram ਜਾਂ WhatsApp)।
  • ਕਿਸੇ ਵੀ ਉਤਪਾਦਾਂ ਦੇ ਯੂਜ਼ਰ ਇੰਟਰਫ਼ੇਸ ਨੂੰ ਇਸ ਤਰੀਕੇ ਨਾਲ ਦਰਸਾਉਂਦਾ ਹੈ ਕਿ:
    • ਉਤਪਾਦਾਂ ਦੀ ਮੋਜੂਦਾ ਦਿੱਖ, ਫ਼ੀਚਰਾਂ, ਜਾਂ ਕਾਰਜਸ਼ੀਲਤਾ ਦਾ ਗਲਤ ਵਰਣਨ ਹੈ।
    • ਯੂਜ਼ਰ ਇੰਟਰਫ਼ੇਸ ਨੂੰ ਕਿਸੇ ਵਿ ਤਰੀਕੇ ਨਾਲ ਸੋਧਦਾ ਹੈ, ਜਿਵੇਂ ਕਿ ਵਿਸ਼ੇਸ਼ ਇਫ਼ੈਕਟ, ਇੰਟਰਫ਼ੇਸ ਜਾਂ ਐਨਿਮੇਸ਼ਨ ਸ਼ਾਮਲ ਕਰਨਾ।
    • ਯੂਜ਼ਰ ਇੰਟਰਫ਼ੇਸ ਦੇ ਤੱਤਾਂ ਨੂੰ ਵੱਖ-ਵੱਖ ਜਾਂ ਵਿਅਕਤੀਗਤ ਤੌਰ 'ਤੇ ਵਰਤਦਾ ਹੈ
    • ਪ੍ਰਸੰਗਿਕ ਡਿਵਾਈਸ ਜਿਵੇਂ ਕਿ ਮੋਬਾਈਲ ਜਾਂ ਡੈਕਸਟਾਪ ਦੇ ਸੰਦਰਭ ਵਿੱਚ ਯੂਜ਼ਰ ਇੰਟਰਫ਼ੇਸ ਦਾ ਵਰਣਨ ਨਹੀਂ ਕਰਦਾ ਹੈ।
  • ਸੰਗੀਤ ਜਾਂ ਹੋਰ ਸਮੱਗਰੀ ਦੀ ਇਸ ਤਰੀਕੇ ਨਾਲ ਵਰਤੋਂ ਕਰਦਾ ਹੈ ਜਿਹੜੀ Meta ਦੇ ਸੰਗੀਤ ਲਾਇਸੰਸ ਇਕਰਾਰਨਾਮਿਆਂ ਦੀ ਉਲੰਘਣਾ ਕਰਦਾ ਹੈ।
  • ਪਹਿਲਾਂ ਤੋਂ ਲਈ ਗਈ ਲਿਖਤੀ ਮੰਜੂਰੀ ਤੋਂ ਬਿਨਾਂ Meta ਦੀ ਮਲਕੀਅਤ ਅਤੇ/ਜਾਂ ਵਿਸ਼ੇਸ਼ ਤੌਰ 'ਤੇ ਲਾਇਸੰਸਸ਼ੁਦਾ Facebook Watch ਸਮੱਗਰੀ ਨੂੰ ਸਟ੍ਰੀਮ ਕਰਦਾ ਹੈ।
  • ਪਹਿਲਾਂ ਤੋਂ ਲਈ ਗਈ ਲਿਖਤੀ ਮੰਜੂਰੀ ਤੋਂ ਬਿਨਾਂ Meta ਦੀ ਮਲਕੀਅਤ ਵਾਲੇ ਬੌਧਿਕ ਸੰਪਤੀ ਦੇ ਅਧਿਕਾਰਾਂ ਦੀ ਵਰਤੋਂ ਕਰਦਾ ਹੈ।
  • ਅਜਿਹੇ ਨਿਸ਼ਾਨਾਂ ਦੀ ਵਰਤੋਂ ਕਰਦਾ ਹੈ ਜਿਹੜੇ Meta ਦੇ ਟ੍ਰੇਡਮਾਰਕ ਨਾਲ ਮੈਚ ਕਰਨ ਕਰਕੇ ਉਲਝਣ ਪੈਦਾ ਕਰਦੇ ਹਨ।
ਅਸੀਂ ਹਟਾਉਂਦੇ ਹਾਂ:
  • ਉਹ ਅਕਾਊਂਟ ਜਿਹੜੇ ਇਸ ਨੀਤੀ ਦੀ ਨਿਰੰਤਰ ਉਲੰਘਣਾ ਕਰਦੇ ਹਨ, ਹਟਾਏ ਜਾਣ ਤੋਂ ਬਾਅਦ ਨਵੇਂ ਅਕਾਊਂਟ ਬਣਾਉਣ ਸਮੇਤ।
ਅਸੀਂ ਅਜਿਹੀ ਸਮੱਗਰੀ ਦੀ ਇਜਾਜ਼ਤ ਦਿੰਦੇ ਹਾਂ ਜਿਹੜੀ Meta ਦੀ ਮਲਕੀਅਤ ਅਤੇ/ਜਾਂ ਲਾਇਸੰਸਸ਼ੁਦਾ ਬੌਧਿਕ ਸੰਪਤੀ ਅਧਿਕਾਰਾਂ ਦੀ ਵਰਤੋਂ ਇਸ ਤਰੀਕੇ ਨਾਲ ਕਰਦੀ ਹੈ ਕਿ:
  • Meta ਵੱਲੋਂ ਲਿਖਤ ਵਿੱਚ ਸਪੱਸ਼ਟ ਤੌਰ 'ਤੇ ਇਜਾਜ਼ਤ ਦਿੱਤੀ ਗਈ ਹੈ, ਅਤੇ/ਜਾਂ
  • Meta ਬ੍ਰਾਂਡ ਸਰੋਤ ਕੇਂਦਰ ਦੀਆਂ ਗਾਈਡਲਾਈਨਾਂ ਅਨੁਸਾਰ।
ਯੂਜ਼ਰ ਅਨੁਭਵ
Facebook 'ਤੇ ਲੋਕਾਂ ਨੂੰ ਏਨਫ਼ੋਰਸਮੈਂਟ ਕਿਹੋ ਜਿਹਾ ਲੱਗਦਾ ਹੈ, ਇਸ ਦੀਆਂ ਕੁਝ ਉਦਾਹਰਨਾਂ ਦੇਖੋ, ਜਿਵੇਂ ਕਿ: ਕਿਸੇ ਅਜਿਹੀ ਚੀਜ਼ ਦੀ ਰਿਪੋਰਟ ਕਰਨਾ ਕਿਹੋ ਜਿਹਾ ਲੱਗਦਾ ਹੈ, ਜਿਸ ਨੂੰ ਤੁਸੀਂ ਨਹੀਂ ਸੋਚਦੇ ਕਿ Facebook 'ਤੇ ਹੋਣਾ ਚਾਹੀਦਾ ਹੈ, ਕੁਝ ਸਮੱਗਰੀ ਲਈ ਇਹ ਦੱਸੇ ਜਾਣ ਲਈ ਕਿ ਤੁਸੀਂ ਸਾਡੇ ਭਾਈਚਾਰਕ ਮਿਆਰਾਂ ਦੀ ਉਲੰਘਣਾ ਕੀਤੀ ਹੈ ਅਤੇ ਇੱਕ ਚੇਤਾਵਨੀ ਸਕ੍ਰੀਨ ਦੇਖਣਾ।
ਧਿਆਨ ਦਿਓ: ਅਸੀਂ ਹਮੇਸ਼ਾਂ ਸੁਧਾਰ ਕਰਦੇ ਹਾਂ, ਇਸਲਈ ਜੋ ਤੁਸੀਂ ਇੱਥੇ ਦੇਖਦੇ ਹੋ ਉਸ ਦੀ ਤੁਲਨਾ ਵਿੱਚ ਜੋ ਅਸੀਂ ਵਰਤਮਾਨ ਵਿੱਚ ਵਰਤਦੇ ਹਾਂ ਕੁਝ ਪੁਰਾਣਾ ਹੋ ਸਕਦਾ ਹੈ।
ਯੂਜ਼ਰ ਅਨੁਭਵ
ਰਿਪੋਰਟ ਕਰਨਾ
ਯੂਜ਼ਰ ਅਨੁਭਵ
ਰਿਪੋਰਟ ਤੋ ਬਾਅਦ ਦਾ ਸੰਚਾਰ
ਯੂਜ਼ਰ ਅਨੁਭਵ
ਬਰਖ਼ਾਸਤਗੀ ਦਾ ਅਨੁਭਵ
ਯੂਜ਼ਰ ਅਨੁਭਵ
ਚਿਤਾਵਨੀ ਸਕ੍ਰੀਨਾਂ
ਏਨਫ਼ੋਰਸਮੈਂਟ
Facebook 'ਤੇ ਹਰ ਕਿਸੇ ਲਈ, ਦੁਨੀਆ ਭਰ ਵਿੱਚ ਸਾਡੀਆਂ ਇੱਕੋ ਜਿਹੀਆਂ ਨੀਤੀਆਂ ਹਨ।
ਸਮੀਖਿਆ ਟੀਮਾਂ
15,000 ਤੋਂ ਵੱਧ ਸਮੀਖਿਅਕਾਂ ਦੀ ਸਾਡੀ ਗਲੋਬਲ ਟੀਮ Facebook 'ਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਰੋਜ਼ ਕੰਮ ਕਰਦੀ ਹੈ।
ਸਟੇਕਹੋਲਡਰ ਦੀ ਸ਼ਮੂਲੀਅਤ
ਬਾਹਰੀ ਮਾਹਰ, ਅਕਾਦਮਿਕ, ਗੈਰ-ਲਾਭਕਾਰੀ ਸੰਸਥਾਵਾਂ ਅਤੇ ਨੀਤੀ ਨਿਰਮਾਤਾ Facebook ਭਾਈਚਾਰਕ ਮਿਆਰਾਂ ਨੂੰ ਸੂਚਿਤ ਕਰਨ ਵਿੱਚ ਮਦਦ ਕਰਦੇ ਹਨ।
Meta ਦੀ ਬੌਧਿਕ ਸੰਪਤੀ ਅਤੇ ਲਾਇਸੰਸ ਦੀ ਵਰਤੋਂ ਕਰਨ ਸੰਬੰਧੀ ਮਦਦ ਪ੍ਰਾਪਤ ਕਰੋ
ਜੇ ਤੁਹਾਨੂੰ Facebook 'ਤੇ ਕੋਈ ਅਜਿਹੀ ਚੀਜ਼ ਦਿਖਾਈ ਦਿੰਦੀ ਹੈ, ਜੋ ਸਾਡੀਆਂ ਭਾਈਚਾਰਕ ਮਿਆਰਾਂ ਦੇ ਵਿਰੁੱਧ ਜਾਂਦੀ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ, ਇਸ ਬਾਰੇ ਜਾਣੋ।
ਸਾਡੇ ਮਦਦ ਕੇਂਦਰ 'ਤੇ ਜਾਓ