ਧੱਕੇਸ਼ਾਹੀ ਅਤੇ ਉਤਪੀੜਨ
ਨੀਤੀ ਦਾ ਵਰਣਨ
ਬਦਲਾਵ ਦਾ ਲੌਗ
ਅੱਜ
23 ਜਨ 2025
3 ਜੁਲਾ 2024
14 ਦਸੰ 2023
29 ਸਤੰ 2023
30 ਜੂਨ 2023
31 ਮਾਰਚ 2023
27 ਜਨ 2023
30 ਸਤੰ 2022
24 ਦਸੰ 2021
14 ਅਕਤੂ 2021
27 ਅਗ 2021
5 ਮਈ 2021
3 ਅਪ੍ਰੈ 2021
29 ਜਨ 2021
19 ਨਵੰ 2020
31 ਜੁਲਾ 2020
29 ਮਈ 2020
28 ਫ਼ਰ 2020
31 ਜਨ 2020
17 ਦਸੰ 2019
30 ਸਤੰ 2019
31 ਜੁਲਾ 2019
2 ਜੁਲਾ 2019
27 ਅਪ੍ਰੈ 2019
ਨੀਤੀ ਦਾ ਮੂਲ ਕਾਰਨ
ਧੱਕੇਸ਼ਾਹੀ ਅਤੇ ਉਤਪੀੜਨ ਕਈ ਥਾਵਾਂ 'ਤੇ ਵਾਪਰਦੇ ਹਨ ਅਤੇ ਵੱਖ-ਵੱਖ ਰੂਪਾਂ ਵਿੱਚ ਸਾਹਮਣੇ ਆਉਂਦੇ ਹਨ, ਜਿਵੇਂ ਧਮਕੀਆਂ ਦੇਣਾਂ, ਵਿਅਕਤੀਗਤ ਪਛਾਣਯੋਗ ਜਾਣਕਾਰੀ ਨੂੰ ਜਾਰੀ ਕਰਨਾ, ਧਮਕੀ ਭਰੇ ਮੈਸੇਜ ਭੇਜਣਾ ਅਤੇ ਨੁਕਸਾਨ ਪਹੁੰਚਾਉਣ ਵਾਲੇ ਅਣਚਾਹੇ ਸੰਪਰਕ ਬਣਾਉਣਾ। ਅਸੀਂ ਇਸ ਤਰ੍ਹਾਂ ਦੇ ਵਤੀਰੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ ਹਾਂ, ਕਿਉਂਕਿ ਇਸ ਨਾਲ ਲੋਕ Facebook Instagram ਅਤੇ Threads 'ਤੇ ਸੁਰੱਖਿਅਤ ਅਤੇ ਸਤਿਕਾਰਤ ਮਹਿਸੂਸ ਨਹੀਂ ਕਰਦੇ ਹਨ।
ਅਸੀਂ ਜਨਤਕ ਹਸਤੀਆਂ ਅਤੇ ਨਿੱਜੀ ਵਿਅਕਤੀਆਂ ਵਿੱਚ ਫ਼ਰਕ ਕਰਦੇ ਹਾਂ ਕਿਉਂਕਿ ਅਸੀਂ ਵਿਚਾਰ ਵਟਾਂਦਰੇ ਦੀ ਇਜ਼ਾਜ਼ਤ ਦੇਣਾ ਚਾਹੁੰਦੇ ਹਾਂ, ਜਿਸ ਵਿੱਚ ਅਕਸਰ ਉਨ੍ਹਾਂ ਲੋਕਾਂ ਦੀ ਆਲੋਚਨਾਤਮਕ ਕਮੈਂਟਰੀ ਸ਼ਾਮਲ ਹੁੰਦੀ ਹੈ ਜੋ ਖ਼ਬਰਾਂ ਵਿੱਚ ਬਣੇ ਰਹਿੰਦੇ ਹਨ ਜਾਂ ਜਿਨ੍ਹਾਂ ਕੋਲ ਇੱਕ ਵਿਸ਼ਾਲ ਜਨਤਕ ਆਡੀਐਂਸ ਹੁੰਦੀ ਹੈ। ਜਨਤਕ ਹਸਤੀਆਂ ਲਈ, ਅਸੀਂ ਉਨ੍ਹਾਂ ਹਮਲਿਆਂ ਨੂੰ ਹਟਾਉਂਦੇ ਹਾਂ ਜੋ ਗੰਭੀਰ ਹੁੰਦੇ ਹਨ ਅਤੇ ਨਾਲ ਹੀ ਉਨ੍ਹਾਂ ਵਿਸ਼ੇਸ਼ ਹਮਲਿਆਂ ਨੂੰ ਵੀ, ਜਿਨ੍ਹਾਂ ਰਾਹੀਂ ਜਨਤਕ ਹਸਤੀ ਨੂੰ ਸਿੱਧੇ ਤੌਰ 'ਤੇ ਕਿਸੇ ਪੋਸਟ ਜਾਂ ਟਿੱਪਣੀ ਵਿੱਚ ਟੈਗ ਕੀਤਾ ਜਾਂਦਾ ਹੈ। ਅਸੀਂ ਜਨਤਕ ਹਸਤੀਆਂ ਨੂੰ ਰਾਜ ਅਤੇ ਰਾਸ਼ਟਰੀ ਪੱਧਰ ਦੇ ਸਰਕਾਰੀ ਅਫ਼ਸਰਾਂ, ਉਨ੍ਹਾਂ ਦਫਤਰਾਂ ਲਈ ਰਾਜਨੀਤਿਕ ਉਮੀਦਵਾਰ, ਸੋਸ਼ਲ ਮੀਡੀਆ 'ਤੇ ਦੱਸ ਲੱਖ ਤੋਂ ਵੱਧ ਪ੍ਰਸ਼ੰਸਕਾਂ ਜਾਂ ਫਾਲੋਅਰਾਂ ਵਾਲੇ ਲੋਕ ਅਤੇ ਮਹੱਤਵਪੂਰਨ ਖ਼ਬਰਾਂ ਦੀ ਕਵਰੇਜ ਪ੍ਰਾਪਤ ਕਰਨ ਵਾਲੇ ਲੋਕ ਵਜੋਂ ਪਰਿਭਾਸ਼ਿਤ ਕਰਦੇ ਹਾਂ।
ਨਿੱਜੀ ਵਿਅਕਤੀਆਂ ਲਈ, ਅਸੀਂ ਹੋਰ ਵੀ ਵੱਧ ਸੁਰੱਖਿਆ ਪ੍ਰਦਾਨ ਕਰਦੇ ਹਾਂ: ਅਸੀਂ ਅਜਿਹੀ ਸਮੱਗਰੀ ਨੂੰ ਹਟਾਉਂਦੇ ਹਾਂ ਜੋ ਬੇਇੱਜ਼ਤ ਜਾਂ ਸ਼ਰਮਸਾਰ ਕਰਨ ਲਈ ਹੁੰਦੀ ਹੈ, ਉਦਾਹਰਨ ਵਜੋਂ, ਕਿਸੇ ਦੀ ਜਿਨਸੀ ਗਤੀਵਿਧੀ ਬਾਰੇ ਕੀਤੇ ਜਾਣ ਵਾਲੇ ਦਾਅਵੇ। ਅਸੀਂ ਪਛਾਣਦੇ ਹਾਂ ਕਿ ਧੱਕੇਸ਼ਾਹੀ ਅਤੇ ਉਤਪੀੜ੍ਹਨ ਨਾਬਾਲਗਾਂ 'ਤੇ ਵਧੇਰੇ ਭਾਵਨਾਤਮਕ ਪ੍ਰਭਾਵ ਪਾ ਸਕਦੀ ਹੈ, ਇਸ ਲਈ ਸਾਡੀਆਂ ਨੀਤੀਆਂ ਯੂਜ਼ਰ ਸਟੇਟਸ ਦੀ ਪ੍ਰਵਾਗ ਕੀਤੇ ਬਿਨਾਂ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਲਈ ਉੱਚ ਸੁਰੱਖਿਆ ਪ੍ਰਦਾਨ ਕਰਦੀਆਂ ਹਨ।
ਸੰਦਰਭ ਅਤੇ ਇਰਾਦਾ ਮਾਇਨੇ ਰੱਖਦਾ ਹੈ, ਅਤੇ ਅਸੀਂ ਲੋਕਾਂ ਨੂੰ ਪੋਸਟ ਅਤੇ ਸ਼ੇਅਰ ਕਰਨ ਦੀ ਇਜਾਜ਼ਤ ਦਿੰਦੇ ਹਾਂ ਜੇ ਇਹ ਸਪਸ਼ਟ ਹੈ ਕਿ ਨਿੰਦਾ ਕਰਨ ਜਾਂ ਧੱਕੇਸ਼ਾਹੀ ਅਤੇ ਉਤਪੀੜਨ ਵੱਲ ਧਿਆਨ ਖਿੱਚਣ ਲਈ ਕੁਝ ਸ਼ੇਅਰ ਕੀਤਾ ਗਿਆ ਸੀ। ਕੁਝ ਮਾਮਲਿਆਂ ਵਿੱਚ, ਸਾਨੂੰ ਸਵੈ-ਰਿਪੋਰਟਿੰਗ ਦੀ ਲੋੜ ਹੁੰਦੀ ਹੈ ਕਿਉਂਕਿ ਇਸ ਨਾਲ ਸਾਨੂੰ ਇਹ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਕੀ ਟਾਰਗੇਟ ਕੀਤਾ ਵਿਅਕਤੀ ਧੱਕੇਸ਼ਾਹੀ ਜਾਂ ਉਤਪੀੜਨ ਮਹਿਸੂਸ ਕਰਦਾ ਹੈ। ਅਜਿਹੇ ਵਿਹਾਰ ਅਤੇ ਸਮੱਗਰੀ ਦੀ ਰਿਪੋਰਟ ਕਰਨ ਤੋਂ ਇਲਾਵਾ, ਅਸੀਂ ਲੋਕਾਂ ਨੂੰ ਸਾਡੇ ਪਲੇਟਫਾਰਮਾਂ 'ਤੇ ਉਪਲਬਧ ਟੂਲਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਤਾਂ ਜੋ ਇਸ ਤੋਂ ਬਚਾਅ ਵਿੱਚ ਸਹਾਇਤਾ ਕਰ ਸਕਣ।
ਸਾਡੇ ਕੋਲ ਇੱਕ ਧੱਕੇਸ਼ਾਹੀ ਰੋਕਥਾਮ ਹੱਬ ਵੀ ਹੈ, ਜੋ ਅਜਿਹੇ ਨਾਬਾਲਗਾਂ, ਮਾਪਿਆਂ, ਅਤੇ ਸਿੱਖਿਅਕਾਂ ਲਈ ਇੱਕ ਸਰੋਤ ਹੈ, ਜੋ ਧੱਕੇਸ਼ਾਹੀ ਅਤੇ ਹੋਰ ਵਿਵਾਦਾਂ ਨਾਲ ਸੰਬੰਧਿਤ ਮੁੱਦਿਆਂ ਲਈ ਮਦਦ ਭਾਲਦੇ ਹਨ। ਇਹ ਕਦਮ-ਦਰ-ਕਦਮ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ, ਜਿਸ ਵਿੱਚ ਧੱਕੇਸ਼ਾਹੀ ਨਾਲ ਸੰਬੰਧਿਤ ਮਹੱਤਵਪੂਰਨ ਗੱਲਬਾਤ ਦੀ ਸ਼ੁਰੂਆਤ ਕਰਨ ਬਾਰੇ ਜਾਣਕਾਰੀ ਸ਼ਾਮਲ ਹੈ। ਇਸ ਬਾਰੇ ਇੱਥੇ ਹੋਰ ਜਾਣੋ ਕਿ ਅਸੀਂ ਲੋਕਾਂ ਨੂੰ ਧੱਕੇਸ਼ਾਹੀ ਅਤੇ ਉਤਪੀੜਨ ਤੋਂ ਬਚਾਉਣ ਲਈ ਕੀ ਕਰ ਰਹੇ ਹਾਂ।
ਧਿਆਨ ਦਿਓ: ਇਹ ਨੀਤੀ ਉਨ੍ਹਾਂ ਵਿਅਕਤੀਆਂ 'ਤੇ ਲਾਗੂ ਨਹੀਂ ਹੁੰਦੀ, ਜੋ ਖ਼ਤਰਨਾਕ ਸੰਸਥਾਵਾਂ ਅਤੇ ਵਿਅਕਤੀਆਂ ਦੀ ਨੀਤੀ ਦੇ ਅਧੀਨ ਨਿਰਧਾਰਤ ਸੰਸਥਾਵਾਂ ਦਾ ਹਿੱਸਾ ਹਨ ਜਾਂ ਜੋ 1900 ਤੋਂ ਪਹਿਲਾਂ ਮਰ ਚੁੱਕੇ ਹਨ।
ਪੱਧਰ 1: ਹਰੇਕ ਲਈ ਯੂਨੀਵਰਸਲ ਸੁਰੱਖਿਆ:
- ਤੋਂ ਹਰ ਕੋਈ ਸੁਰੱਖਿਅਤ ਹੈ:
- ਅਣਚਾਹਿਆ ਸੰਪਰਕ, ਜਿਸਨੂੰ:
- ਦੁਹਰਾਇਆ ਗਿਆ, ਜਾਂ
- ਜਿਨਸੀ ਤੌਰ ‘ਤੇ ਪਰੇਸ਼ਾਨ ਕਰਨਾ, ਜਾਂ
- ਬਿਨਾਂ ਕਿਸੇ ਪੂਰਵ ਬੇਨਤੀ ਦੇ ਵੱਡੀ ਗਿਣਤੀ ਵਿੱਚ ਵਿਅਕਤੀਆਂ ਵੱਲ ਨਿਰਦੇਸ਼ਿਤ ਕੀਤਾ ਗਿਆ ਹੈ।
- ਕਿਸੇ ਖਾਸ ਵਿਅਕਤੀ, ਜਾਂ ਵਿਅਕਤੀਆਂ ਦੇ ਗਰੁੱਪ ਨੂੰ ਸਵੈ-ਸੱਟ ਜਾਂ ਖੁਦਕੁਸ਼ੀ ਲਈ ਉਕਸਾਉਣਾ।
- ਜਿਨਸੀ ਛੇੜ-ਛਾੜ, ਜਿਨਸੀ ਸ਼ੋਸ਼ਣ, ਜਿਨਸੀ ਉਤਪੀੜਨ, ਜਾਂ ਘਰੇਲੂ ਸ਼ੋਸ਼ਣ ਦੇ ਉਨ੍ਹਾਂ ਦੇ ਅਨੁਭਵ ਦੇ ਆਧਾਰ 'ਤੇ ਹਮਲਾ ਕਰਨਾ।
- ਕਿਸੇ ਜਿਨਸੀ ਗਤੀਵਿਧੀ ਵਿੱਚ ਸ਼ਾਮਲ ਹੋਣ ਦੇ ਇਰਾਦੇ ਦੇ ਬਿਆਨ ਜਾਂ ਜਿਨਸੀ ਗਤੀਵਿਧੀ ਵਿੱਚ ਸ਼ਾਮਲ ਹੋਣ ਦੀ ਵਕਾਲਤ ਕਰਨਾ।
- ਗੰਭੀਰ ਜਿਨਸੀ ਟਿੱਪਣੀ।
- ਅਪਮਾਨਜਨਕ ਜਿਨਸੀ ਫ਼ੋਟੋਸ਼ਾਪ ਜਾਂ ਡਰਾਇੰਗ
- ਜਿਨਸੀ ਗਤੀਵਿਧੀ ਨਾਲ ਸੰਬੰਧਿਤ ਅਪਮਾਨਜਨਕ ਸ਼ਬਦਾਂ (ਜਿਵੇਂ ਕਿ: ਵੇਸ਼ਵਾ, ਫੂਹੜ ਜ਼ਨਾਨੀ) ਰਾਹੀਂ ਹਮਲਾ ਕਰਨਾ।
- ਦਾਆਵਾ ਕਰਨਾ ਕਿ ਹਿੰਸਾਤਮਕ ਹਾਦਸਾ ਵਾਪਰਿਆ ਹੀ ਨਹੀਂ ਸੀ।
- ਦਾਅਵੇ ਕਿ ਵਿਅਕਤੀ ਹਿੰਸਾਤਮਕ ਹਾਦਸੇ ਜਾਂ ਅੱਤਵਾਦੀ ਹਮਲੇ ਦਾ ਸ਼ਿਕਾਰ ਹੋਣ ਬਾਰੇ ਝੂਠ ਬੋਲ ਰਹੇ ਹਨ, ਜਿਸ ਵਿੱਚ ਇਹ ਦਾਅਵੇ ਸ਼ਾਮਲ ਹਨ ਕਿ ਉਹ:
- ਕਿਸੇ ਖਾਸ ਘਟਨਾ ਦਾ ਸ਼ਿਕਾਰ ਹੋਣ ਦੀ ਐਕਟਿੰਗ ਜਾਂ ਦਿਖਾਵਾ ਕਰ ਰਹੇ ਹਨ, ਜਾਂ
- ਲੋਕਾਂ ਨੂੰ ਇਵੈਂਟ ਵਿੱਚ ਆਪਣੀ ਭੂਮਿਕਾ ਤੋਂ ਗੁੰਮਰਾਹ ਕਰਨ ਲਈ, ਭੁਗਤਾਨਸ਼ੁਦਾ ਹਨ ਜਾਂ ਨਿਯੁਕਤ ਕੀਤੇ ਹਨ।
- ਕਿਸੇ ਵਿਅਕਤੀ ਦੇ ਨਿੱਜੀ ਫ਼ੋਨ ਨੰਬਰ, ਰਿਹਾਇਸ਼ੀ ਪਤੇ, ਈਮੇਲ ਐੱਡਰੈੱਸ ਜਾਂ ਮੈਡੀਕਲ ਰਿਕਾਰਡ (ਜਿਵੇਂ ਕਿ ਗੋਪਨੀਯਤਾ ਉਲੰਘਣਾਵਾਂ ਨੀਤੀਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ) ਨੂੰ ਰਿਲੀਜ਼ ਕਰਨ ਦੀਆਂ ਧਮਕੀਆਂ।
- ਧੱਕੇਸ਼ਾਹੀ ਅਤੇ/ਜਾਂ ਉਤਪੀੜਨ ਵਿੱਚ ਸ਼ਾਮਲ ਹੋਣ ਦੇ ਇਰਾਦੇ ਸੰਬੰਧੀ ਬਿਆਨ ਦੇਣਾ ਜਾਂ ਉਕਸਾਉਣਾ।
- ਅਜਿਹੀ ਸਮੱਗਰੀ ਜੋ ਮਾਹਵਾਰੀ, ਪਿਸ਼ਾਬ ਕਰਨ, ਉਲਟੀਆਂ ਕਰਨ, ਜਾਂ ਸ਼ੌਚ ਕਰਨ ਦੀ ਪ੍ਰਕਿਰਿਆ ਵਿੱਚ ਜਾਂ ਠੀਕ ਬਾਅਦ ਵਿੱਚ ਦਰਸਾਏ ਗਏ ਵਿਅਕਤੀਆਂ ਪ੍ਰਤੀ ਘਿਣਾਉਣੀ ਜਾਂ ਨਫ਼ਰਤ ਪ੍ਰਗਟ ਕਰਦੀ ਹੈ
- ਹਰ ਕੋਈ ਹੇਠ ਲਿਖਿਆਂ ਤੋਂ ਸੁਰੱਖਿਅਤ ਹੈ, ਪਰ ਬਾਲਗ ਜਨਤਕ ਸ਼ਖਸੀਅਤਾਂ ਲਈ, ਉਨ੍ਹਾਂ ਨੂੰ ਜਾਣਬੁੱਝ ਕੇ ਇਨ੍ਹਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ:
- ਮੌਤ ਲਈ ਉਕਸਾਉਣਾ ਅਤੇ ਕਿਸੇ ਡਾਕਟਰੀ ਸਥਿਤੀ ਨੂੰ ਸਮਝੌਤਾ ਕਰਨ ਜਾਂ ਵਿਕਸਤ ਕਰਨ ਦੇ ਹੱਕ ਵਿੱਚ ਬਿਆਨ।
- ਮੌਤ ਜਾਂ ਕਿਸੇ ਡਾਕਟਰੀ ਸਥਿਤੀ ਦਾ ਜਸ਼ਨ ਮਨਾਉਣਾ ਜਾਂ ਮਜਾਕ ਉਡਾਉਣਾ।
- ਜਿਨਸੀ ਤੌਰ ‘ਤੇ ਪ੍ਰਸਾਰਿਤ ਸੰਕਰਮਣ ਬਾਰੇ ਦਾਅਵੇ ਕਰਨਾ।
- ਦਿੱਖ ਨੂੰ ਲੈ ਕੇ ਤੁੱਛ ਬਿਆਨ ਦੇਣਾ।
ਪੱਧਰ 2: ਸਾਰੇ ਨਾਬਾਲਗਾਂ, ਨਿਜੀ ਬਾਲਗਾਂ ਅਤੇ ਸੀਮਿਤ ਦਾਇਰੇ ਵਾਲੀਆਂ ਜਨਤਕ ਹਸਤੀਆਂ ਲਈ ਅਤਿਰਿਕਤ ਸੁਰੱਖਿਆ (ਉਦਾਹਰਣ ਵਜੋਂ, ਉਹ ਵਿਅਕਤੀ ਜਿਨ੍ਹਾਂ ਦੀ ਮੁਢਲੀ ਪ੍ਰਸਿੱਧੀ ਉਨ੍ਹਾਂ ਦੀ ਸਰਗਰਮੀ, ਪੱਤਰਕਾਰੀ, ਜਾਂ ਅਣਇੱਛਤ ਸਾਧਨਾਂ ਰਾਹੀਂ ਮਸ਼ਹੂਰ ਹੋਣ ਤੱਕ ਸੀਮਿਤ ਹੈ):
- ਹਰ ਕਿਸੇ ਲਈ ਵਿਆਪਕ ਸੁਰੱਖਿਆ ਤੋਂ ਇਲਾਵਾ, ਸਾਰੇ ਨਾਬਾਲਗ (ਨਿੱਜੀ ਵਿਅਕਤੀ ਅਤੇ ਜਨਤਕ ਸ਼ਖਸੀਅਤਾਂ), ਨਿੱਜੀ ਬਾਲਗ ਅਤੇ ਸੀਮਿਤ ਦਾਇਰੇ ਵਾਲੀਆਂ ਜਨਤਕ ਸ਼ਖਸੀਅਤਾਂ ਨੂੰ ਇਨ੍ਹਾਂ ਤੋਂ ਸੁਰੱਖਿਅਤ ਕੀਤਾ ਜਾਂਦਾ ਹੈ:
- (ਗੈਰ-ਸਹਿਮਤੀ ਵਾਲੇ ਜਿਨਸੀ ਸੰਪਰਕ) ਦੇ ਸੰਬੰਧ ਵਿੱਚ ਬਾਲਗਾਂ ਦੇ ਵਿਰੁੱਧ ਅਪਰਾਧਿਕ ਦੋਸ਼ਾਂ ਦੇ ਸੰਦਰਭ ਨੂੰ ਛੱਡ ਕੇ, ਜਿਨਸੀ ਗਤੀਵਿਧੀ ਬਾਰੇ ਦਾਅਵੇ ਕਰਨਾ।
- ਕਿਸੇ ਹੋਰ ਬਾਲਗ ਦੇ ਜਿਨਸੀ ਸੰਬੰਧ ਬਣਾਉਣ ਵਾਲੀ ਸਮੱਗਰੀ (ਨਾਬਾਲਗਾਂ ਦਾ ਜਿਨਸੀਕਰਨ ਬਾਲ ਜਿਨਸੀ ਸ਼ੋਸ਼ਣ, ਦੁਰਵਿਵਹਾਰ ਅਤੇ ਨਗਨਤਾ ਨੀਤੀ ਵਿੱਚ ਕਵਰ ਕੀਤਾ ਗਿਆ ਹੈ)।
- ਸਾਰੇ ਨਾਬਾਲਗ (ਨਿੱਜੀ ਵਿਅਕਤੀ ਅਤੇ ਜਨਤਕ ਸ਼ਖਸੀਅਤਾਂ), ਨਿੱਜੀ ਬਾਲਗ ਅਤੇ ਸੀਮਿਤ ਦਾਇਰੇ ਵਾਲੀਆਂ ਜਨਤਕ ਸ਼ਖਸੀਅਤਾਂ) ਨੂੰ ਹੇਠ ਲਿਖਿਆਂ ਤੋਂ ਸੁਰੱਖਿਅਤ ਕੀਤਾ ਜਾਂਦਾ ਹੈ, ਪਰ ਨਾਬਾਲਗ ਜਨਤਕ ਸ਼ਖਸੀਅਤਾਂ ਲਈ, ਉਨ੍ਹਾਂ ਨੂੰ ਜਾਣਬੁੱਝ ਕੇ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ:
- ਅਮਾਨਵੀ ਤੁਲਨਾਵਾਂ (ਲਿਖਤ ਜਾਂ ਵਿਜ਼ੂਅਲ ਰੂਪ ਵਿੱਚ) ਨਾਲ ਜਾਂ ਇਸ ਬਾਰੇ:
- ਜਾਨਵਰ ਅਤੇ ਕੀੜੇ-ਮਕੌੜੇ, ਜਿਨ੍ਹਾਂ ਵਿੱਚ ਉਪ-ਮਨੁੱਖੀ ਜੀਵ ਸ਼ਾਮਲ ਹਨ, ਜੋ ਸੱਭਿਆਚਾਰਕ ਤੌਰ 'ਤੇ ਨੀਵੇ ਸਮਝੇ ਜਾਂਦੇ ਹਨ।
- ਬੈਕਟੀਰੀਆ, ਵਾਇਰਸ, ਰੋਗਾਣੂ ਅਤੇ ਬਿਮਾਰੀਆਂ।
- ਰੱਦੀ, ਗੰਦਗੀ, ਮਲ ਸਮੇਤ ਨਿਰਜੀਵ ਵਸਤੂਆਂ।
- ਅਜਿਹੀ ਸਮੱਗਰੀ ਜਿਸ ਵਿੱਚ ਵਿਸ਼ੇਸ਼ ਸਰੀਰਕ ਵਿਸ਼ੇਸ਼ਤਾਵਾਂ (ਨੱਕ, ਕੰਨ ਆਦਿ) ਨੂੰ ਹਾਈਲਾਈਟ, ਕੇਂਦ੍ਰਿਤ ਕਰਨ ਜਾਂ ਹੋਰ ਤਰ੍ਹਾਂ ਨਕਾਰਾਤਮਕ ਤੌਰ ‘ਤੇ ਧਿਆਨ ਖਿੱਚਣ ਲਈ ਹੇਰਾਫੇਰੀ ਕੀਤੀ ਗਈ ਹੈ।
- ਸਮੱਗਰੀ ਜੋ ਉਨ੍ਹਾਂ ਨੂੰ ਸਰੀਰਕ ਦਿੱਖ ਜਾਂ ਚਰਿੱਤਰ ਦੇ ਗੁਣਾਂ ਦੇ ਆਧਾਰ 'ਤੇ ਦਰਜਾ ਦਿੰਦੀ ਹੈ।
- ਲੜਾਈ-ਖੇਡ ਦੇ ਸੰਦਰਭਾਂ ਨੂੰ ਛੱਡ ਕੇ), ਅਜਿਹੀ ਸਮੱਗਰੀ ਜੋ ਉਨ੍ਹਾਂ ਵਿਅਕਤੀਆਂ ਨੂੰ ਬੇਇੱਜ਼ਤ ਕਰਦੀ ਹੈ ਜਿਨ੍ਹਾਂ ਨੂੰ ਸਰੀਰਕ ਤੌਰ 'ਤੇ ਧੱਕੇਸ਼ਾਹੀ ਦੇ ਪੀੜਤ ਵਜੋਂ ਦਰਸਾਇਆ ਗਿਆ ਹੈ।
ਪੱਧਰ 3: ਨਿੱਜੀ ਨਾਬਾਲਗਾਂ, ਨਿੱਜੀ ਬਾਲਗਾਂ, ਅਤੇ ਨਾਬਾਲਗ ਅਣਇੱਛਤ ਜਨਤਕ ਸ਼ਖਸੀਅਤਾਂ ਲਈ ਵਾਧੂ ਸੁਰੱਖਿਆ:
- ਉੱਪਰ ਸੂਚੀਬੱਧ ਸਾਰੀਆਂ ਸੁਰੱਖਿਆਵਾਂ ਤੋਂ ਇਲਾਵਾ, ਸਾਰੇ ਨਿੱਜੀ ਨਾਬਾਲਗ, ਨਿੱਜੀ ਬਾਲਗ (ਜਿਨ੍ਹਾਂ ਨੂੰ ਸਵੈ-ਰਿਪੋਰਟ ਕਰਨੀ ਚਾਹੀਦੀ ਹੈ), ਅਤੇ ਨਾਬਾਲਗ ਅਣਇੱਛਤ ਜਨਤਕ ਸ਼ਖਸੀਅਤਾਂ ਇਨ੍ਹਾਂ ਤੋਂ ਸੁਰੱਖਿਅਤ ਹਨ:
- ਸੇਧ ਲਗਾ ਕੇ ਧਿੱਕਾਰਨਾ।
- ਰੋਮਾਂਟਿਕ ਸ਼ਮੂਲੀਅਤ, ਜਿਨਸੀ ਜਾਣਕਾਰੀ ਜਾਂ ਲਿੰਗ ਪਛਾਣ ਬਾਰੇ ਦਾਅਵੇ ਕਰਨਾ।
- ਕਾਰਵਾਈ ਕਰਨ, ਇਰਾਦਤਨ ਬਿਆਨਬਾਜ਼ੀ, ਆਸ਼ਾਵਾਦੀ ਜਾਂ ਸ਼ਰਤੀਆ ਬਿਆਨ, ਜਾਂ ਬੇਦਖਲੀ ਦੀ ਵਕਾਲਤ ਜਾਂ ਸਮਰਥਨ ਕਰਨ ਵਾਲੇ ਬਿਆਨ ਦੇਣਾ।
- ਅਪਰਾਧਿਕ ਦੋਸ਼ਾਂ ਅਤੇ ਬਾਲਗਾਂ ਦੇ ਵਿਰੁੱਧ ਵਪਾਰਕ ਸਮੀਖਿਆਵਾਂ ਦੇ ਸੰਦਰਭ ਨੂੰ ਛੱਡ ਕੇ, ਨਕਾਰਾਤਮਕ ਚਰਿੱਤਰ ਜਾਂ ਯੋਗਤਾ ਦੇ ਦਾਅਵੇ ਕਰਨਾ।
- ਅਪਮਾਨ, ਨਫ਼ਰਤ, ਜਾਂ ਕਿਸੇ ਵਿਅਕਤੀ ਦੀ ਹੋਂਦ ਨੂੰ ਰੱਦ ਕਰਨ ਵਾਲੀ ਸਮੱਗਰੀ, ਬਾਲਗਾਂ ਦੇ ਵਿਰੁੱਧ ਅਪਰਾਧਿਕ ਦੋਸ਼ਾਂ ਦੇ ਸੰਦਰਭ ਨੂੰ ਛੱਡ ਕੇ।
- ਜਦੋਂ ਸਵੈ-ਰਿਪੋਰਟ ਕੀਤੀ ਜਾਂਦੀ ਹੈ, ਤਾਂ ਨਿੱਜੀ ਨਾਬਾਲਗਾਂ, ਨਿੱਜੀ ਬਾਲਗਾਂ, ਅਤੇ ਨਾਬਾਲਗ ਅਣਇੱਛਤ ਜਨਤਕ ਸ਼ਖਸੀਅਤਾਂ ਨੂੰ ਹੇਠ ਲਿਖਿਆਂ ਤੋਂ ਸੁਰੱਖਿਅਤ ਕੀਤਾ ਜਾਂਦਾ ਹੈ:
- ਪਹਿਲੇ ਵਿਅਕਤੀ ਦੀ ਆਵਾਜ਼ ਨਾਲ ਧੱਕੇਸ਼ਾਹੀ।
- ਹੇਰਾਫੇਰੀ ਵਾਲੇ ਅਣਚਾਹੇ ਚਿੱਤਰਨ।
- ਸਰੀਰਕ ਦਿੱਖ ਦੇ ਅਧਾਰ ‘ਤੇ ਹੋਰ ਲੋਕਾਂ, ਕਾਲਪਨਿਕ ਜਾਂ ਨਿੱਜੀ ਵਿਅਕਤੀਆਂ ਦੇ ਨਾਲ ਤੁਲਨਾ ਕਰਨਾ।
- ਧਾਰਮਿਕ ਪਛਾਣ ਜਾਂ ਬੇਅਦਬੀ ਬਾਰੇ ਦਾਅਵੇ
- ਸੱਭਿਆਚਾਰਕ ਤੌਰ ‘ਤੇ ਬੌਧਿਕ ਜਾਂ ਸਰੀਰਕ ਤੌਰ ‘ਤੇ ਘਟੀਆ ਨਹੀਂ ਮੰਨੇ ਜਾਂਦੇ ਜਾਨਵਰਾਂ ਜਾਂ ਕੀੜਿਆਂ ਨਾਲ ("ਚੀਤਾ," "ਸ਼ੇਰ") ਤੁਲਨਾ ਕਰਨਾ।
- ਨਿਰਪੱਖ ਜਾਂ ਸਕਾਰਾਤਮਕ ਸਰੀਰਕ ਵਰਣਨ।
- ਗੈਰ-ਨਕਾਰਾਤਮਕ ਚਰਿੱਤਰ ਜਾਂ ਯੋਗਤਾ ਦੇ ਦਾਅਵੇ।
- ਜਿਨਸੀ ਗਤੀਵਿਧੀ ਦੀ ਘਾਟ ਨਾਲ ਸੰਬੰਧਿਤ ਅਪਮਾਨਜਨਕ ਸ਼ਬਦਾਂ ਰਾਹੀਂ ਹਮਲੇ।
ਪੱਧਰ 4: ਸਿਰਫ਼ ਨਿੱਜੀ ਬਾਲਗਾਂ ਲਈ ਵਧੀਕ ਸੁਰੱਖਿਆਵਾਂ:
- ਸਾਡੀ ਨੀਤੀ ਅਧੀਨ ਨਾਬਾਲਗਾਂ ਨੂੰ ਸਭ ਤੋਂ ਵੱਧ ਸੁਰੱਖਿਆ ਮਿਲਦੀ ਹੈ। ਉੱਪਰ ਸੂਚੀਬੱਧ ਸਾਰੀਆਂ ਸੁਰੱਖਿਆਵਾਂ ਤੋਂ ਇਲਾਵਾ, ਨਿੱਜੀ ਨਾਬਾਲਗ ਇਨ੍ਹਾਂ ਤੋਂ ਵੀ ਸੁਰੱਖਿਅਤ ਹਨ:
- ਅਪਰਾਧਿਕ ਜਾਂ ਗੈਰ-ਕਨੂੰਨੀ ਵਿਵਹਾਰ ਦੇ ਸੰਬੰਧ ਵਿੱਚ ਦੋਸ਼ ਲਗਾਉਣਾ।
- ਨਾਬਾਲਗਾਂ ਵਿਰੁੱਧ ਸਰੀਰਕ ਧੱਕੇਸ਼ਾਹੀ ਦਾ ਵੀਡੀਓ ਜਿਹੜਾ ਕਿਸੇ ਵੀ ਸੰਦਰਭ ਵਿੱਚ ਸਾਂਝਾ ਕੀਤਾ ਗਿਆ।
- ਇਸਤਰੀ-ਲਿੰਗ ਵਾਲੇ ਫਿਟਕਾਰਨ ਸੰਬੰਧੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨਾ।
ਪੇਜਾਂ, ਗਰੁੱਪਾਂ, ਇਵੈਂਟ ਅਤੇ ਸੁਨੇਹਿਆਂ ਰਾਹੀਂ ਧੱਕੇਸ਼ਾਹੀ ਅਤੇ ਉਤਪੀੜਨ।
- ਪੱਧਰ 1 ਤੋਂ 4 ਦੀਆਂ ਸੁਰੱਖਿਆਵਾਂ ਪੇਜਾਂ, ਗਰੁੱਪਾਂ, ਇਵੈਂਟਾਂ ਅਤੇ ਮੈਸੇਜਾਂ 'ਤੇ ਵੀ ਲਾਗੂ ਹੁੰਦੀਆਂ ਹਨ।
ਹੇਠਾਂ ਦਿੱਤੀਆਂ ਭਾਈਚਾਰਕ ਮਿਆਰਾਂ ਲਈ, ਸਾਨੂੰ ਲਾਗੂ ਕਰਨ ਲਈ ਵਧੀਕ ਜਾਣਕਾਰੀ ਅਤੇ/ਜਾਂ ਸੰਦਰਭ ਦੀ ਲੋੜ ਹੈ:
ਨਾ ਕਰੋ:
- ਪੋਸਟ ਦੀ ਅਜਿਹੀ ਸਮੱਗਰੀ, ਜੋ ਅਣਚਾਹੇ ਪੇਜਾਂ, ਗਰੁੱਪਾਂ ਅਤੇ ਇਵੈਂਟਾਂ ਰਾਹੀਂ ਨਿੱਜੀ ਵਿਅਕਤੀਆਂ ਨੂੰ ਟਾਰਗੇਟ ਬਣਾਉਂਦੀ ਹੈ। ਟਾਰਗੇਟ ਜਾਂ ਟਾਰਗੇਟ ਦੇ ਅਧਿਕ੍ਰਿਤ ਪ੍ਰਤਿਨਿਧੀ ਵੱਲੋਂ ਰਿਪੋਰਟ ਕੀਤੇ ਜਾਣ ‘ਤੇ ਅਸੀਂ ਇਸ ਸਮੱਗਰੀ ਨੂੰ ਹਟਾਉਂਦੇ ਹਾਂ।
- ਉੱਪਰ ਦੱਸੀ ਗਈ ਪੋਸਟ ਦੀ ਅਜਿਹੀ ਸਮੱਗਰੀ, ਜਿਸ ਲਈ ਟਾਰਗੇਟ ਨੂੰ ਸਮੱਗਰੀ ਜਾਂ ਜਿੱਥੇ ਸਮੱਗਰੀ ਇਹ ਸੰਕੇਤ ਕਰਦੀ ਹੈ ਕਿ ਪੋਸਟਰ ਸਿੱਧੇ ਟਾਰਗੇਟ ਨੂੰ ਨਿਸ਼ਾਨਾ ਬਣਾ ਰਹੀ ਹੈ (ਉਦਾਹਰਨ ਲਈ: ਟੀਚਾ ਪੋਸਟ ਜਾਂ ਕਮੈਂਟ ਵਿੱਚ ਟੈਗ ਕੀਤਾ ਗਿਆ ਹੈ)। ਅਸੀਂ ਇਸ ਸਮੱਗਰੀ ਨੂੰ ਹਟਾ ਦੇਵਾਂਗੇ ਜੇ ਸਾਨੂੰ ਟਾਰਗੇਟ ਜਾਂ ਟਾਰਗੇਟ (ਜਿੰਦਾ ਜਾਂ ਮ੍ਰਿਤਕ) ਦੇ ਅਧਿਕ੍ਰਿਤ ਪ੍ਰਤਿਨਿਧੀ ਤੋਂ ਇਹ ਪੁਸ਼ਟੀ ਮਿਲੇਗੀ ਕਿ ਸਮੱਗਰੀ ਅਣਚਾਹੀ ਹੈ।
- ਪੋਸਟ ਦੀ ਅਜਿਹੀ ਸਮੱਗਰੀ ਜੋ ਸਾਡੀ ਨੀਤੀਆਂ ਦੇ ਅਧੀਨ ਧੱਕੇਸ਼ਾਹੀ ਅਤੇ ਉਤਪੀੜਨ ਦੇ ਯੋਗ ਹੋਣ ਵਾਲੇ ਵਿਵਹਾਰ ਵਿੱਚ ਸ਼ਾਮਲ ਹੋਣ ਲਈ ਕਹਿੰਦੀਆਂ ਹਨ ਜਾਂ ਸ਼ਾਮਲ ਹੋਣ ਦਾ ਇਰਾਦਾ ਦਰਸਾਉਂਦੀਆਂ ਹਨ। ਅਸੀਂ ਇਸ ਸਮੱਗਰੀ ਨੂੰ ਹਟਾ ਦੇਵਾਂਗੇ ਜਦੋਂ ਸਾਨੂੰ ਟਾਰਗੇਟ ਜਾਂ ਟਾਰਗੇਟ ਦੇ ਅਧਿਕ੍ਰਿਤ ਪ੍ਰਤਿਨਿਧੀ ਤੋਂ ਇਹ ਪੁਸ਼ਟੀ ਮਿਲੇਗੀ ਕਿ ਸਮੱਗਰੀ ਅਣਚਾਹੀ ਹੈ।
- ਕਿਸੇ ਜਨਤਕ ਹਸਤੀ ਦਾ ਜਿਨਸੀ ਸੋਸ਼ਣ ਕਰਨ ਵਾਲੀ ਸਮੱਗਰੀ ਪੋਸਟ ਕਰਨਾ। ਅਸੀਂ ਇਸ ਸਮੱਗਰੀ ਨੂੰ ਹਟਾ ਦੇਵਾਂਗੇ ਜਦੋਂ ਸਾਨੂੰ ਟਾਰਗੇਟ ਜਾਂ ਟਾਰਗੇਟ ਦੇ ਅਧਿਕ੍ਰਿਤ ਪ੍ਰਤਿਨਿਧੀ ਤੋਂ ਇਹ ਪੁਸ਼ਟੀ ਮਿਲੇਗੀ ਕਿ ਸਮੱਗਰੀ ਅਣਚਾਹੀ ਹੈ।
- ਅਣਚਾਹੇ ਸੰਪਰਕ ਦੀ ਸ਼ੁਰੂਆਤ ਕਰਨਾ ਜਿਹੜਾ ਪ੍ਰਾਪਤਕਰਤਾ ਨੂੰ ਜਿਨਸੀ ਤੌਰ 'ਤੇ ਪਰੇਸ਼ਾਨ ਕਰਦਾ ਹੈ। ਅਸੀਂ ਕਿਸੇ ਅਣਚਾਹੇ ਸੰਦਰਭ ਵਿੱਚ ਸਾਂਝੀ ਕੀਤੀ ਗਈ ਕਿਸੇ ਵੀ ਸਮੱਗਰੀ ਨੂੰ ਹਟਾ ਦੇਵਾਂਗੇ, ਜਦੋਂ ਸਾਡੇ ਕੋਲ ਪ੍ਰਾਪਤਕਰਤਾ, ਜਾਂ ਪ੍ਰਾਪਤਕਰਤਾ ਦੇ ਅਧਿਕ੍ਰਿਤ ਪ੍ਰਤਿਨਿਧੀ ਤੋਂ ਪੁਸ਼ਟੀਕਰਨ ਹੁੰਦਾ ਹੈ ਕਿ ਇਹ ਸੰਪਰਕ ਅਣਚਾਹਿਆ ਹੈ।
- ਨਿਰਦੇਸ਼ਿਤ ਸਮੂਹਿਕ ਉਤਪੀੜਨ ਨੂੰ ਹਟਾਉਂਦੇ ਹਾਂ, ਜਦੋਂ:
- ਕਿਸੇ ਵੀ ਤਰੀਕੇ ਨਾਲ, ‘ਆਫ਼ਲਾਈਨ ਨੁਕਸਾਨ ਦੇ ਉੱਚ ਜੋਖਮ ਵਾਲੇ ਵਿਅਕਤੀਆਂ ਨੂੰ ਟਾਰਗੇਟ ਬਣਾਉਣਾ’, ਇਸ ਤਰ੍ਹਾਂ ਪਰਿਭਾਸ਼ਤ ਕੀਤਾ ਗਿਆ ਹੈ:
- ਮਨੁੱਖੀ ਅਧਿਕਾਰਾਂ ਦੇ ਰੱਖਿਅਕ
- ਨਾਬਾਲਗ
- ਹਿੰਸਕ ਇਵੈਂਟਾਂ/ਦੁਖਾਂਤਾਂ ਦੇ ਪੀੜਤ
- ਚੋਣਾਂ ਦੌਰਾਨ ਜੋਖ਼ਮ ਵਾਲੇ ਦੇਸ਼ਾਂ ਵਿੱਚ ਵਿਰੋਧੀ ਧਿਰ ਦੀਆਂ ਹਸਤੀਆਂ
- ਚੋਣ ਅਧਿਕਾਰੀ
- ਸਰਕਾਰ ਦੇ ਵਿਰੋਧੀ, ਜਿਨ੍ਹਾਂ ਨੂੰ ਉਨ੍ਹਾਂ ਦੀ ਮਤਭੇਦੀ ਸਥਿਤੀ ਦੇ ਅਧਾਰ ‘ਤੇ ਟਾਰਗੇਟ ਬਣਾਇਆ ਗਿਆ ਹੈ
- ਵਿਵਾਦ ਵਾਲੇ ਖੇਤਰਾਂ ਵਿੱਚ ਨਸਲੀ ਅਤੇ ਧਾਰਮਿਕ ਅਲਪ ਸੰਖਿਅਕ ਵਰਗ
- ਇੱਕ ਨਿਰਧਾਰਤ ਅਤੇ ਪਛਾਣਯੋਗ ਜੋਖਮ ਵਾਲੇ ਗਰੁੱਪ ਦਾ ਮੈਂਬਰ
- ਵਿਅਕਤੀਗਤ ਜਗ੍ਹਾਵਾਂ ਰਾਹੀਂ ਜਿਵੇਂ ਕਿ ਇਨਬਾਕਸ ਜਾਂ ਪ੍ਰੋਫ਼ਾਈਲ ਕਿਸੇ ਨੂੰ ਇਸ ਨਾਲ ਟਾਰਗੇਟ ਬਣਾਉਣਾ:
- ਅਜਿਹੀ ਸਮੱਗਰੀ, ਜੋ ਨਿੱਜੀ ਵਿਅਕਤੀਆਂ ਲਈ ਧੱਕੇਸ਼ਾਹੀ ਅਤੇ ਉਤਪੀੜਨ ਦੀਆਂ ਨੀਤੀਆਂ ਦੀ ਉਲੰਘਣਾ ਕਰਦੀ ਹੈ ਜਾਂ,
- ਕਿਸੇ ਸੁਰੱਖਿਅਤ ਖਾਸੀਅਤ ‘ਤੇ ਆਧਾਰਿਤ ਇਤਰਾਜ਼ਯੋਗ ਸਮੱਗਰੀ
- ਅਜਿਹੇ ਖਾਤਿਆਂ ਨੂੰ ਅਸਮਰਥਿਤ ਕਰਦੇ ਹਾਂ, ਜੋ ਕਿਸੇ ਵੀ ਹਿੱਸੇ ਵਜੋਂ ਸਮੂਹਿਕ ਉਤਪੀੜਨ ਵਿੱਚ ਸ਼ਾਮਲ ਹੁੰਦੇ ਹਨ
- ਰਾਜ ਜਾਂ ਰਾਜ ਨਾਲ ਜੁੜੇ ਨੈੱਟਵਰਕ, ਜੋ ਕਿਸੇ ਵੀ ਜਗ੍ਹਾ ‘ਤੇ ਕਿਸੇ ਵੀ ਵਿਅਕਤੀ ਨੂੰ ਟਾਰਗੇਟ ਬਣਾਉਂਦੇ ਹਨ।
- ਇਸ ਰਾਹੀਂ ਕਿਸੇ ਵੀ ਜਗ੍ਹਾ ‘ਤੇ ਕਿਸੇ ਵੀ ਵਿਅਕਤੀ ਨੂੰ ਟਾਰਗੇਟ ਬਣਾਉਣ ਵਾਲੇ ਵਿਰੋਧੀ ਨੈੱਟਵਰਕ:
- ਅਜਿਹੀ ਸਮੱਗਰੀ, ਜੋ ਨਿੱਜੀ ਵਿਅਕਤੀਆਂ ਲਈ ਧੱਕੇਸ਼ਾਹੀ ਅਤੇ ਉਤਪੀੜਨ ਦੀਆਂ ਨੀਤੀਆਂ ਦੀ ਉਲੰਘਣਾ ਕਰਦੀ ਹੈ ਜਾਂ,
- ਅਜਿਹੀ ਸਮੱਗਰੀ ਜੋ ਉਨ੍ਹਾਂ ਨੂੰ ਕਿਸੇ ਸੁਰੱਖਿਅਤ ਖਾਸੀਅਤ ਦੇ ਅਧਾਰ ‘ਤੇ ਟਾਰਗੇਟ ਬਣਾਉਂਦੀ ਹੈ, ਜਾਂ,
- ਅਜਿਹੀ ਸਮੱਗਰੀ ਜਾਂ ਵਿਵਹਾਰ, ਜਿਸ ਨੂੰ ਸਥਾਨਕ ਸੰਦਰਭ ਵਿੱਚ ਇਤਰਾਜ਼ਯੋਗ ਸਮਝਿਆ ਜਾਂਦਾ ਹੈ
ਯੂਜ਼ਰ ਅਨੁਭਵ
Facebook 'ਤੇ ਲੋਕਾਂ ਨੂੰ ਏਨਫ਼ੋਰਸਮੈਂਟ ਕਿਹੋ ਜਿਹਾ ਲੱਗਦਾ ਹੈ, ਇਸ ਦੀਆਂ ਕੁਝ ਉਦਾਹਰਨਾਂ ਦੇਖੋ, ਜਿਵੇਂ ਕਿ: ਕਿਸੇ ਅਜਿਹੀ ਚੀਜ਼ ਦੀ ਰਿਪੋਰਟ ਕਰਨਾ ਕਿਹੋ ਜਿਹਾ ਲੱਗਦਾ ਹੈ, ਜਿਸ ਨੂੰ ਤੁਸੀਂ ਨਹੀਂ ਸੋਚਦੇ ਕਿ Facebook 'ਤੇ ਹੋਣਾ ਚਾਹੀਦਾ ਹੈ, ਕੁਝ ਸਮੱਗਰੀ ਲਈ ਇਹ ਦੱਸੇ ਜਾਣ ਲਈ ਕਿ ਤੁਸੀਂ ਸਾਡੇ ਭਾਈਚਾਰਕ ਮਿਆਰਾਂ ਦੀ ਉਲੰਘਣਾ ਕੀਤੀ ਹੈ ਅਤੇ ਇੱਕ ਚੇਤਾਵਨੀ ਸਕ੍ਰੀਨ ਦੇਖਣਾ।
ਧਿਆਨ ਦਿਓ: ਅਸੀਂ ਹਮੇਸ਼ਾਂ ਸੁਧਾਰ ਕਰਦੇ ਹਾਂ, ਇਸਲਈ ਜੋ ਤੁਸੀਂ ਇੱਥੇ ਦੇਖਦੇ ਹੋ ਉਸ ਦੀ ਤੁਲਨਾ ਵਿੱਚ ਜੋ ਅਸੀਂ ਵਰਤਮਾਨ ਵਿੱਚ ਵਰਤਦੇ ਹਾਂ ਕੁਝ ਪੁਰਾਣਾ ਹੋ ਸਕਦਾ ਹੈ।
ਯੂਜ਼ਰ ਅਨੁਭਵ
ਰਿਪੋਰਟ ਕਰਨਾ
ਯੂਜ਼ਰ ਅਨੁਭਵ
ਰਿਪੋਰਟ ਤੋ ਬਾਅਦ ਦਾ ਸੰਚਾਰ
ਯੂਜ਼ਰ ਅਨੁਭਵ
ਬਰਖ਼ਾਸਤਗੀ ਦਾ ਅਨੁਭਵ
ਯੂਜ਼ਰ ਅਨੁਭਵ
ਚਿਤਾਵਨੀ ਸਕ੍ਰੀਨਾਂ
ਡੇਟਾ
ਭਾਈਚਾਰਕ ਮਿਆਰਾਂ ਏਨਫ਼ੋਰਸਮੈਂਟ ਸੰਬੰਧੀ ਨਵੀਨਤਮ ਰਿਪੋਰਟ ਦੇਖੋ
ਏਨਫ਼ੋਰਸਮੈਂਟ
Facebook 'ਤੇ ਹਰ ਕਿਸੇ ਲਈ, ਦੁਨੀਆ ਭਰ ਵਿੱਚ ਸਾਡੀਆਂ ਇੱਕੋ ਜਿਹੀਆਂ ਨੀਤੀਆਂ ਹਨ।
ਸਮੀਖਿਆ ਟੀਮਾਂ
15,000 ਤੋਂ ਵੱਧ ਸਮੀਖਿਅਕਾਂ ਦੀ ਸਾਡੀ ਗਲੋਬਲ ਟੀਮ Facebook 'ਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਰੋਜ਼ ਕੰਮ ਕਰਦੀ ਹੈ।
ਸਟੇਕਹੋਲਡਰ ਦੀ ਸ਼ਮੂਲੀਅਤ
ਬਾਹਰੀ ਮਾਹਰ, ਅਕਾਦਮਿਕ, ਗੈਰ-ਲਾਭਕਾਰੀ ਸੰਸਥਾਵਾਂ ਅਤੇ ਨੀਤੀ ਨਿਰਮਾਤਾ Facebook ਭਾਈਚਾਰਕ ਮਿਆਰਾਂ ਨੂੰ ਸੂਚਿਤ ਕਰਨ ਵਿੱਚ ਮਦਦ ਕਰਦੇ ਹਨ।
ਧੱਕੇਸ਼ਾਹੀ ਅਤੇ ਉਤਪੀੜਨ ਸੰਬੰਧੀ ਮਦਦ ਪ੍ਰਾਪਤ ਕਰੋ
ਜੇ ਤੁਹਾਨੂੰ Facebook 'ਤੇ ਕੋਈ ਅਜਿਹੀ ਚੀਜ਼ ਦਿਖਾਈ ਦਿੰਦੀ ਹੈ, ਜੋ ਸਾਡੀਆਂ ਭਾਈਚਾਰਕ ਮਿਆਰਾਂ ਦੇ ਵਿਰੁੱਧ ਜਾਂਦੀ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ, ਇਸ ਬਾਰੇ ਜਾਣੋ।
ਸਾਡੇ ਮਦਦ ਕੇਂਦਰ 'ਤੇ ਜਾਓ